ਕੀਨੀਆ : ਨਦੀ ''ਚ ਡਿੱਗੀ ਬੱਸ, 18 ਯਾਤਰੀਆਂ ਦੀ ਮੌਤ

Sunday, Dec 05, 2021 - 04:36 PM (IST)

ਕੀਨੀਆ : ਨਦੀ ''ਚ ਡਿੱਗੀ ਬੱਸ, 18 ਯਾਤਰੀਆਂ ਦੀ ਮੌਤ

ਨੈਰੋਬੀ (ਆਈਏਐੱਨਐੱਸ)- ਪੂਰਬੀ ਕੀਨੀਆ ਦੀ ਕਿਟੂਈ ਕਾਉਂਟੀ ‘ਚ ਗਾਇਕ ਮੈਂਬਰਾਂ ਨਾਲ ਭਰੀ ਬੱਸ ਨਦੀ ‘ਚ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ 18 ਯਾਤਰੀਆਂ ਦੀ ਮੌਤ ਹੋ ਗਈ।ਮਵਿੰਗੀ ਈਸਟ ਸਬ-ਕਾਉਂਟੀ ਦੇ ਪੁਲਸ ਕਮਾਂਡਰ ਜੋਸੇਫ ਯਾਕਨ ਨੇ ਕਿਹਾ ਕਿ ਬੱਸ ਵਿਚ 30 ਯਾਤਰੀ ਸਵਾਰ ਸਨ ਅਤੇ ਸ਼ਨੀਵਾਰ ਸਵੇਰੇ 11 ਵਜੇ ਵਾਪਰੇ ਹਾਦਸੇ ਵਿਚ ਬੱਸ ਦੇ ਨਦੀ ਵਿੱਚ ਡਿੱਗਣ ਤੋਂ ਬਾਅਦ 10 ਯਾਤਰੀਆਂ ਨੂੰ ਬਚਾ ਲਿਆ ਗਿਆ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਲਿੰਚਿੰਗ ਦਾ ਸ਼ਿਕਾਰ ਹੋਏ ਸ਼੍ਰੀਲੰਕਾਈ ਨਾਗਰਿਕ ਦੀ ਪਤਨੀ ਨੇ ਲਾਈ ਇਨਸਾਫ ਦੀ ਗੁਹਾਰ

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪੀੜਤ ਮਵਿੰਗੀ ਕੈਥੋਲਿਕ ਚਰਚ ਦੇ ਗਾਇਕ ਮੈਂਬਰ ਸਨ ਅਤੇ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਉਹ ਆਪਣੇ ਪੁਰਸ਼ ਸਹਿਯੋਗੀ ਦੇ ਵਿਆਹ ਲਈ ਮਵਿੰਗੀ ਟਾਊਨ ਤੋਂ ਨੂਯੂ ਖੇਤਰ ਦੀ ਯਾਤਰਾ ਕਰ ਰਹੇ ਸਨ।ਯਾਕਨ ਨੇ ਕਿਹਾ ਕਿ ਬੱਸ ਦੇ ਡਰਾਈਵਰ ਨੇ ਹੜ੍ਹ ਵਾਲੇ ਪੁਲ ਤੋਂ ਅੱਗੇ ਵਾਹਨ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੀਆਂ ਲਹਿਰਾਂ ਬਹੁਤ ਤੇਜ਼ ਸਨ, ਜੋ ਬੱਸ ਨੂੰ ਦਰਿਆ ਵਿੱਚ ਰੋੜ ਕੇ ਲੈ ਗਈਆਂ।ਕੁਝ ਯਾਤਰੀਆਂ ਨੂੰ ਬਚਾ ਲਿਆ ਗਿਆ ਸੀ ਪਰ ਸਾਡੇ ਕੋਲ ਹੁਣ 18 ਲਾਸ਼ਾਂ ਹਨ। ਅਸੀਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।ਯਾਕਾਨ ਨੇ ਕਿਹਾ ਕਿ ਬੱਸ ਇਸ ਸਮੇਂ ਚਿੱਕੜ ਵਿੱਚ ਦੱਬੀ ਹੋਈ ਹੈ ਅਤੇ ਬਚਾਅ ਕਾਰਜ ਜਾਰੀ ਹਨ।


author

Vandana

Content Editor

Related News