ਕੈਮਰੂਨ ''ਚ ਬੋਕੋ ਹਰਾਮ ਦਾ ਹਮਲਾ, 18 ਦੀ ਮੌਤ
Sunday, Aug 02, 2020 - 07:13 PM (IST)

ਯਾਊਂਡਾ- ਮੱਧ ਅਫਰੀਕੀ ਦੇਸ਼ ਕੈਮਰੂਨ ਵਿਚ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਹਮਲੇ ਵਿਚ 18 ਲੋਕਾਂ ਦੀ ਮੌਤ ਹੋ ਗਈ ਜਦਕਿ 11 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਥਾਨਕ ਸਮਾਚਾਰ ਪੱਤਰ ਲੀ ਓਲ ਡੂ ਸਾਹੇਲ ਨੇ ਐਤਵਾਰ ਨੂੰ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਇਹ ਹਮਲਾ ਸ਼ਨੀਵਾਰ ਰਾਤ ਨੂੰ ਉੱਤਰੀ ਕੈਮਰੂਨ ਦੇ ਗਯੁਚੇਵੇ ਦੇ ਨਜ਼ਦੀਕ ਸਥਿਤ ਬਸਤੀਆਂ ਵਿਚ ਹੋਇਆ। ਇਸਲਾਮਿਕ ਸਟੇਟ (ਆਈ.ਐੱਸ.) ਨਾਲ ਸਬੰਧ ਰੱਖਣ ਵਾਲਾ ਬੋਕੋ ਹਰਾਮ ਅਫਰੀਕੀ ਦੇਸ਼ਾਂ ਵਿਚ ਆਏ ਦਿਨ ਹਮਲਿਆਂ ਨੂੰ ਅੰਜਾਮ ਦਿੰਦਾ ਹੈ ਤੇ ਲੋਕਾਂ ਨੂੰ ਅਗਵਾ ਕਰਦਾ ਹੈ। ਕੈਮਰੂਨ ਤੋਂ ਇਲਾਵਾ ਨਾਈਜੀਰੀਆ, ਨਾਈਜਰ ਤੇ ਚਾਡ ਵਰਗੇ ਅਫਰੀਕੀ ਦੇਸ਼ ਬੋਕੋ ਹਰਾਮ ਦੇ ਖਿਲਾਫ ਫੌਜੀ ਮੁਹਿੰਮ ਚਲਾ ਰਹੇ ਹਨ।