ਤਾਈਵਾਨ ਦੀ ਸਰਹੱਦ ''ਚ ਫਿਰ ਦਾਖ਼ਲ ਹੋਏ 18 ਚੀਨੀ ਫਾਈਟਰ ਜੈੱਟਸ, ਤਾਈਪੇ ਹਵਾਈ ਫੌਜ ਨੇ ਦਿੱਤਾ ਕਰਾਰਾ ਜਵਾਬ

05/08/2022 3:10:47 PM

ਇੰਟਰਨੈਸ਼ਨਲ ਡੈਸਕ-ਇਕ ਪਾਸੇ ਦੁਨੀਆ ਕੋਰੋਨਾ ਮਹਾਮਾਰੀ ਅਤੇ ਰੂਸ-ਯੂਕ੍ਰੇਨ ਜੰਗ ਦੇ ਖੌਫ 'ਚ ਜੀਅ ਰਹੀ ਹੈ ਅਤੇ ਦੂਜੇ ਪਾਸੇ ਇਨ੍ਹਾਂ ਹਲਾਤਾਂ 'ਚ ਵੀ ਚੀਨ ਆਪਣੀਆਂ ਹਮਲਾਵਰ ਗਤੀਵਿਧੀਆਂ ਤੋਂ ਬਾਜ ਨਹੀਂ ਆ ਰਿਹਾ ਹੈ। ਇਸ ਵਿਚਾਲੇ ਤਾਈਵਾਨ ਦੇ ਖਿਲਾਫ ਆਪਣਾ ਰੁੱਖ ਸਖ਼ਤ ਕਰ ਲਿਆ ਹੈ। ਤਾਈਵਾਨ 'ਤੇ ਦੁਬਾਰਾ ਆਪਣਾ ਸੱਤਾ ਕਾਬਿਜ਼ ਕਰਨ ਲਈ ਬੌਖਰਾਲੇ ਚੀਨ ਨੇ ਫਿਰ ਉਸ ਦੀ ਸਰਹੱਦ 'ਚ ਘੁਸਪੈਠ ਕੀਤੀ ਹੈ। ਚੀਨ ਨੇ ਤਾਇਵਾਨ ਦੇ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜੋਨ 'ਚ 18 ਲੜਾਕੂ ਜਹਾਜ਼ ਭੇਜੇ। ਦਰਅਸਲ ਤਾਈਵਾਨ ਨੇ ਪਿਛਲੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਚੀਨ ਲਗਾਤਾਰ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ। 
ਤਾਈਵਾਨ ਸਰਕਾਰ ਦੇ ਮੁਤਾਬਕ ਚੀਨ ਦੇ 18 ਫਾਈਟਰ ਜਹਾਜ਼ ਅਤੇ ਬੋਂਬਰ ਨੇ ਉਨ੍ਹਾਂ ਦੇ ਖੇਤਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਤਾਈਵਾਨ ਦੇ ਇਸ ਦਾਅਵੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਟੈਨਸ਼ਨ ਹੋਰ ਵਧ ਗਈ ਹੈ। ਇਹ ਪਿਛਲੇ ਕੁਝ ਮਹੀਨਿਆਂ 'ਚ ਕੀਤੀ ਗਈ ਚੀਨ ਦੀ ਇਹ ਤੀਜੀ ਸਭ ਤੋਂ ਵੱਡੀ ਘੁਸਪੈਠ ਹੈ। ਤਾਈਵਾਨ ਸਰਕਾਰ ਨੇ ਹਮਲੇ ਦੇ ਖਦਸ਼ੇ ਨਾਲ ਚੀਨ ਦੇ ਫਾਈਟਰ ਪਲੇਨ ਨੂੰ ਟਰੈਕ ਕਰਨ ਲਈ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਹਨ। ਹਾਲਾਂਕਿ ਚੀਨ ਦੇ ਰੱਖਿਆ ਮੰਤਰਾਲੇ ਨੇ ਇਸ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਤਾਈਪੇ ਡਿਫੈਂਸ ਮਿਨਿਸਟਰੀ ਨੇ ਦੱਸਿਆ ਕਿ ਚੀਨੀ ਘੁਸਪੈਠ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਵਾਈ ਫੌਜ ਨੇ ਚਿਤਾਵਨੀ ਸਿਗਨਲ ਭੇਜੇ ਅਤੇ ਜੈੱਟ ਨੂੰ ਟਰੈਕ ਕਰਨ ਲਈ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਦੀ ਵਰਤੋਂ ਕੀਤੀ।
ਇਸ ਤੋਂ ਬਾਅਦ ਤਾਈਵਾਨ ਦੀ ਹਵਾਈ ਫੌਜ ਨੇ ਚੀਨੀ ਜਹਾਜ਼ਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ। ਮੀਡੀਆ ਰਿਪੋਰਟ ਮੁਤਾਬਕ ਤਾਈਵਾਨ ਦੀ ਡਿਫੈਂਸ ਮਿਨਿਸਟਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨੀ ਜਹਾਜ਼ਾਂ 'ਚ ਛੇ ਜੇ-11 ਫਾਈਟਰ ਜੈੱਟ, ਛੇ ਜੇ-16 ਲੜਾਕੂ ਜੈੱਟ ਦੋ Xi'an H-6 ਬੋਂਬਰ, ਦੋ KJ-500,ਇਕ ਸ਼ਾਨਕਸੀ Y-8 ਕੰਟਰੋਲਰ ਜਹਾਜ਼ ਅਤੇ ਇਕ ਸ਼ਾਨਕਸੀ Y-8 ਜਹਾਜ਼ ਸ਼ਾਮਲ ਸਨ। ਡਿਫੈਂਸ ਮਿਨਿਸਟਰੀ ਦੇ ਮੁਤਾਬਕ, ਸ਼ਾਨਕਸੀ Y-8 ਜਹਾਜ਼ ਅਤੇ ਦੋ ਸ਼ੀਆਨ H-6 ਬੋਂਬਰ ਜਹਾਜ਼ਾਂ ਨੇ ਤਾਈਵਾਨ ਦੇ  ADIZ ਸਾਊਥ ਵੈਸਟ ਅਤੇ ਸਾਊਥ ਈਸਟ 'ਚ ਉਡਾਣ ਭਰੀ। 
 


Aarti dhillon

Content Editor

Related News