ਕੈਲਗਰੀ ਪੁਲਸ ਨੇ ਕੋਰੋਨਾ ਨਿਯਮ ਤੋੜਨ ਵਾਲਿਆਂ ਨੂੰ ਠੋਕੇ ਜੁਰਮਾਨੇ
Friday, Jan 29, 2021 - 01:46 PM (IST)
ਕੈਲਗਰੀ- ਬੀਤੇ ਸਾਲ ਤੋਂ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਨੇ ਲੋਕਾਂ ਦੀ ਜ਼ਿੰਦਗੀ ਤੇ ਰਹਿਣ-ਸਹਿਣ ਦਾ ਤਰੀਕਾ ਹੀ ਬਦਲ ਕੇ ਰੱਖ ਦਿੱਤਾ ਹੈ। ਸਖ਼ਤ ਹਿਦਾਇਤਾਂ ਦੀ ਪਾਲਣਾ ਕਰਦੇ-ਕਰਦੇ ਲੋਕ ਥੱਕ ਚੁੱਕੇ ਹਨ। ਕੈਨੇਡਾ ਦੇ ਕੁਝ ਸੂਬਿਆਂ ਵਿਚ ਕੋਰੋਨਾ ਕਾਰਨ ਲੋਕਾਂ ਲਈ ਕਈ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ ਉਨ੍ਹਾਂ ਲਈ ਸਿਰਦਰਦੀ ਬਣ ਗਈਆਂ ਹਨ। ਇਸੇ ਕਾਰਨ ਲੋਕ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹਨ ਤੇ ਕਈ ਫੜੇ ਵੀ ਜਾਂਦੇ ਹਨ।
ਕੈਲਗਰੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਵਿਚ 173 ਲੋਕਾਂ ਨੂੰ ਜੁਰਮਾਨੇ ਦੀਆਂ ਟਿਕਟਾਂ ਜਾਰੀ ਕੀਤੀਆਂ ਹਨ। ਅਗਸਤ 2020 ਤੱਕ ਜਾਰੀ ਹੋਈਆਂ ਟਿਕਟਾਂ ਵਿਚੋਂ ਸਭ ਤੋਂ ਵੱਧ ਮਾਸਕ ਨਾ ਪਾਉਣ ਕਰਕੇ ਜਾਰੀ ਕੀਤੀਆਂ ਗਈਆਂ। ਸ਼ਹਿਰ ਵਿਚ ਬਹੁਤ ਸਾਰੇ ਲੋਕ ਪਾਰਟੀਆਂ ਕਰਦੇ ਵੀ ਫੜੇ ਗਏ। ਹਾਲਾਂਕਿ ਸਮਝਾਉਣ ਦੇ ਬਾਵਜੂਦ ਪਾਰਟੀਆਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ।
ਬਹੁਤ ਸਾਰੇ ਲੋਕਾਂ ਨੂੰ ਤਾਂ ਪੁਲਸ ਨੇ ਅੱਗੇ ਤੋਂ ਨਿਯਮ ਨਾ ਤੋੜਨ ਬਾਰੇ ਸਮਝਾ ਕੇ ਹੀ ਛੱਡ ਦਿੱਤਾ ਪਰ ਜੋ ਲੋਕ ਪੁਲਸ ਨਾਲ ਝਗੜੇ 'ਤੇ ਉਤਰੇ ਜਾਂ ਵਧੇਰੇ ਵਾਰ ਗਲਤੀਆਂ ਕਰਦੇ ਫੜੇ ਗਏ, ਉਨ੍ਹਾਂ ਭਾਰੀ ਜੁਰਮਾਨੇ ਕੀਤੇ ਗਏ।