17 ਸਾਲ ਦੀ ਕੁੜੀ ਨੂੰ ਮੁਸਲਿਮ ਮੁੰਡੇ ਨਾਲ ਪਿਆਰ ਕਰਨਾ ਪਿਆ ਭਾਰੀ, ਮਿਲੀ ਮੌਤ

07/22/2017 10:00:20 AM

ਇਜ਼ਰਾਇਲ— ਇਜ਼ਰਾਇਲ ਵਿਚ ਇਕ ਪਿਤਾ ਉੱਤੇ ਆਪਣੀ ਧੀ ਦੇ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਦੋਸ਼ ਹੈ ਕਿ ਪਿਤਾ ਨੇ ਆਪਣੀ ਧੀ ਦਾ ਇਸ ਲਈ ਕਤਲ ਕੀਤਾ ਕਿਉਂਕਿ ਉਹ ਇਕ ਮੁਸਲਮਾਨ ਮੁੰਡੇ ਨਾਲ ਰਿਲੇਸ਼ਨਸ਼ਿਪ ਵਿਚ ਸੀ। ਮੀਡੀਆ ਰਿਪੋਰਟਸ ਮੁਤਾਬਕ ਕੁੜੀ ਆਪਣੇ ਪਰਿਵਾਰ ਨਾਲ ਰਾਮਲਾ ਸ਼ਹਿਰ ਸਥਿਤ ਆਪਣੇ ਘਰ ਵਿਚ ਰਹਿੰਦੀ ਸੀ। ਹਾਲ ਹੀ ਵਿਚ ਉਸ ਨੇ ਹਾਈ ਸਕੂਲ ਦੀ ਪਰੀਖਿਆ ਪਾਸ ਕੀਤੀ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੁੜੀ ਦਾ ਪ੍ਰੇਮੀ ਇਕ ਮੁਸਲਮਾਨ ਸੀ, ਜਦਕਿ ਉਹ ਈਸਾਈ ਪਰਿਵਾਰ ਤੋਂ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਕੁੜੀ ਇਕ ਮੁਸਲਮਾਨ ਮੁੰਡੇ ਨਾਲ ਸਬੰਧ ਵਿਚ ਹੈ।
ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਮੁੰਡੇ ਤੋਂ ਦੂਰ ਰਹਿਣ ਲਈ ਕਹਿੰਦੇ ਸਨ। ਵਾਰ-ਵਾਰ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਜਿਸ ਤੋਂ ਬਾਅਦ ਕੁੜੀ ਨੇ ਆਪਣੇ ਪ੍ਰੇਮੀ ਨਾਲ ਰਹਿਣ ਦਾ ਫੈਸਲਾ ਕੀਤਾ। ਇੰਨਾ ਹੀ ਨਹੀਂ ਕੁੜੀ ਨੇ ਇਸਲਾਮ ਕਬੂਲਣ ਦੀ ਗੱਲ ਵੀ ਕਹੀ। ਅਜਿਹਾ ਸੁਣ ਕੇ ਕੁੜੀ ਦੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ ਅਤੇ ਉਸ ਦੇ ਪਿਤਾ ਨੇ ਆਪਣੀ ਹੀ ਧੀ ਉੱਤੇ ਚਾਕੂ ਨਾਲ ਤਿੰਨ ਵਾਰ ਕੀਤੇ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕੁੜੀ ਦੀ ਉਮਰ ਸਿਰਫ 17 ਸਾਲ ਸੀ। ਦੋਸ਼ੀ ਪਿਤਾ ਨੂੰ ਪੁਲਸ ਨੇ ਗਿਰਫਤਾਰ ਕਰ ਲਿਆ ਹੈ।


Related News