ਦੱਖਣੀ ਅਫਰੀਕਾ ''ਚ ਸੜਕੀ ਹਾਦਸਿਆਂ ਦੌਰਾਨ 17 ਹਲਾਕ, ਵਾਹਨਾਂ ਦੇ ਉੱਡੇ ਪਰਖੱਚੇ

Wednesday, Mar 11, 2020 - 04:21 PM (IST)

ਦੱਖਣੀ ਅਫਰੀਕਾ ''ਚ ਸੜਕੀ ਹਾਦਸਿਆਂ ਦੌਰਾਨ 17 ਹਲਾਕ, ਵਾਹਨਾਂ ਦੇ ਉੱਡੇ ਪਰਖੱਚੇ

ਜੋਹਾਨਿਸਬਰਗ- ਦੱਖਣੀ ਅਫਰੀਕਾ ਦੇ ਜੋਹਾਨਿਸਬਰਗ ਵਿਚ ਮੰਗਲਵਾਰ ਦੇਰ ਰਾਤ ਤੇ ਬੁੱਧਵਾਰ ਸਵੇਰੇ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿਚ 17 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸੇ ਗੌਟੇਂਗ ਅਤੇ ਐਮਪੁਮਲੰਗਾ ਵਿਚ ਵਾਪਰੇ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ।

PunjabKesari

ਐਲਡੋਰਾਡੋ ਪਾਰਕ ਵਿਚ ਗੋਲਡਨ ਹਾਈਵੇਅ 'ਤੇ ਵਾਪਰੇ ਹਾਦਸੇ ਵਿਚ ਇਕ ਟੈਕਸੀ ਤੇ ਲਾਈਟ ਮੋਟਰ ਵਾਹਨ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਤਿੰਨ ਸਕੂਲੀ ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ। ਈ.ਆਰ. 24 ਪੈਰਾਮੈਡਿਕਸ ਦੇ ਬੁਲਾਰੇ ਰਸੇਲ ਮੀਰਿੰਗ ਨੇ ਕਿਹਾ ਕਿ ਉਹ ਸਵੇਰੇ 6.40 ਵਜੇ ਘਟਨਾ ਵਾਲੀ ਥਾਂ ’ਤੇ ਪਹੁੰਚੇ। ਬੁਲਾਰੇ ਨੇ ਕਿਹਾ ਕਿ ਗੰਭੀਰ ਸੱਟਾਂ ਕਾਰਨ ਤਿੰਨ ਬਚਿੱਆਂ ਸਣੇ 10 ਲੋਕਾਂ ਨੂੰ ਮੌਕੇ 'ਤੇ ਹੀ ਮ੍ਰਿਤ ਐਲਾਨ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

PunjabKesari
 

ਇਸ ਤੋਂ ਇਲਾਵਾ ਦੂਜੇ ਸੜਕੀ ਹਾਦਸੇ ਵਿਚ ਜੋਹਾਨਿਬਰਗ ਤੋਂ ਮੋਜ਼ਾਂਬੀਕ ਜਾ ਰਹੀ ਇਕ ਟੈਕਸੀ ਇਕ ਟਰੱਕ ਨਾਲ ਟਕਰਾ ਗਈ, ਜਿਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਲੋਕ ਜ਼ਖਮੀ ਹੋ ਗਏ। ਸਥਾਨਕ ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਲੱਗ ਰਿਹਾ ਹੈ ਕਿ ਟੈਕਸੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਟਰੱਕ ਨਾਲ ਟਕਰਾਈ ਸੀ। ਹਾਦਸੇ ਵਿਚ ਮਰਨ ਵਾਲਿਆਂ ਵਿਚ ਚਾਰ ਔਰਤਾਂ ਤੇ ਤਿੰਨ ਪੁਰਸ਼ ਸ਼ਾਮਲ ਹਨ।


author

Baljit Singh

Content Editor

Related News