ਜ਼ਹਿਰੀਲੀ ਸ਼ਰਾਬ ਕਾਰਨ ਮਚੀ ਹਾਹਾਕਾਰ, ਹਸਪਤਾਲ 'ਚ ਦਾਖ਼ਲ 200 ਦੇ ਕਰੀਬ ਲੋਕਾਂ 'ਚੋਂ 17 ਦੀ ਮੌਤ
Saturday, Jun 24, 2023 - 11:32 AM (IST)

ਤਹਿਰਾਨ (ਵਾਰਤਾ)- ਈਰਾਨ ਦੇ ਅਲਬੋਰਜ਼ ਸੂਬੇ ਵਿਚ ਪਿਛਲੇ 11 ਦਿਨਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐੱਨ.ਏ. ਨੇ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿਚ ਅਲਬੋਰਜ਼ ਸੂਬੇ ਦੇ ਚੀਫ ਜਸਟਿਸ ਹੁਸੈਨ ਫਾਜ਼ਲੀ ਹਰਿਕਾਂਦੇ ਦਾ ਹਵਾਲੇ ਨਾਲ ਦੱਸਿਆ ਕਿ ਇਸ ਮਿਆਦ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸਿਹਤ ਖ਼ਰਾਬ ਹੋਣ 'ਤੇ ਕਰੀਬ 191 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ, ਜਿਨ੍ਹਾਂ ਵਿਚੋਂ 4 ਅਜੇ ਵੀ ਹਸਪਤਾਲ ਵਿਚ ਦਾਖ਼ਲ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬਾਈ ਪੁਲਸ ਨੇ 9 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 2 ਪਿਛਲੇ 2 ਦਿਨਾਂ ਵਿਚ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਮਿਥੇਨੌਲ ਵਿਚ ਪਾਣੀ ਅਤੇ ਹੋਰ ਘੋਲ ਮਿਲ ਕਾ ਜ਼ਹਿਰੀਲੀ ਸ਼ਰਾਬ ਦਾ ਉਤਪਾਦਨ ਕਰਨ ਜਾਂ ਇਸ ਦੀ ਵੰਡ ਵਿਚ ਸ਼ਾਮਲ ਰਹੇ ਹਨ। ਏਜੰਸੀ ਦੀ ਰਿਪੋਰਟ ਮੁਤਾਬਕ ਅਲਬੋਰਜ਼ ਵਿਚ ਏਸ਼ਟੇਹਾਡਰ ਕਾਉਂਟੀ ਵਿਚ ਇਕ ਹੇਅਰਸਪ੍ਰੇ ਉਤਪਾਦਨ ਕਾਰਖਾਨੇ ਦੇ ਮਾਲਕ ਨੂੰ ਗੈਰ-ਕਾਨੂੰਨੀ ਰੂਪ ਨਾਲ ਉਦਯੋਗਿਕ-ਗਰੇਡ ਅਲਕੋਹਲ ਵੇਚਦੇ ਹੋਏ ਪਾਇਆ ਗਿਆ ਸੀ, ਜਿਸ ਦੀ ਵਰਤੋਂ ਜ਼ਹਿਰੀਲੀ ਸ਼ਰਾਬ ਦੇ ਉਤਪਾਦਨ ਵਿਚ ਕੀਤੀ ਗਈ ਸੀ।