ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ ''ਚ ਗ੍ਰੇਨੇਡ ਹਮਲਾ, 17 ਲੋਕ ਜ਼ਖਮੀ

Monday, Jan 31, 2022 - 05:08 PM (IST)

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਦੱਖਣੀ ਪੱਛਮੀ ਬਲੂਚਿਸਤਾਨ ਸੂਬੇ ਦੇ ਜਾਫਰਾਬਾਦ ਜਿਲ੍ਹੇ ਵਿੱਚ ਹੋਏ ਇੱਕ ਗ੍ਰੇਨੇਡ ਹਮਲੇ ਵਿਚ ਦੋ ਪੁਲਸਕਰਮੀਆਂ ਸਮੇਤ ਘੱਟੋ-ਘੱਟ 17 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਅਧਿਕਾਰੀਆਂ ਨੇ  ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਐਤਵਾਰ ਦੀ ਰਾਤ ਜਾਫਰਾਬਾਦ ਜਿਲ੍ਹੇ ਦੇ ਡੇਰਾ ਅਲਹਯਾਰ ਸ਼ਹਿਰ ਵਿੱਚ ਭੀੜ ਵਾਲੇ ਇਕ ਬਾਜ਼ਾਰ ਵਿਚ ਗ੍ਰੇਨੇਡ ਸੁੱਟਿਆ। ਉਹਨਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਦੋ ਪੁਲਸ ਕਰਮੀਆਂ ਸਮੇਤ ਘੱਟੋ-ਘੱਟ 17 ਲੋਕ ਜ਼ਖਮੀ ਹੋ ਗਏ। ਹੁਣ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

 ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਸਨਸ਼ਾਈਨ ਕੋਸਟ ਸ਼ਹਿਰ ਬਣਿਆ ਦੁਨੀਆ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ

ਜ਼ਖਮੀਆਂ ਨੂੰ ਲਰਕਾਨਾ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਦੇ ਅਨੁਸਾਰ ਚਾਰ ਜ਼ਖਮੀਆਂ ਦੀ ਹਾਲਤ ਨਾਜੁਕ ਹੈ। ਇੱਕ ਪੁਲਸ ਅਧਿਕਾਰੀ ਨੇ ਖਦਸ਼ਾ ਜਤਾਇਆ ਕਿ ਹਮਲਾ ਸੰਭਵ ਤੌਰ 'ਤੇ ਦੋ ਸਿਪਾਹੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਕਿਉਂਕਿ ਅੱਤਵਾਦੀ ਅਤੇ ਬਲੂਚ ਵੱਖਵਾਦੀ ਸੂਬੇ ਵਿੱਚ ਅਕਸਰ ਸੁਰੱਖਿਆ ਬਲਾਂ ਅਤੇ ਅਦਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਬਲੂਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜੇਨਜੋ ਅਤੇ ਬਲੂਚਿਸਤਾਨ ਅਸੈਂਬਲੀ ਕੇ ਸਪੀਕਰ ਮੀਰ ਜਾਨ ਮੁਹੰਮਦ ਖਾਨ ਜਮਾਲੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਪਾਦਰੀ ਦੇ ਕਾਤਲਾਂ ਦੀ ਭਾਲ 'ਚ ਜੁਟੀ ਪੁਲਸ

ਈਰਾਨ ਅਤੇ ਅਫਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਬਲੂਚਿਸਤਾਨ ਵਿੱਚ ਲੰਬੇ ਸਮੇਂ ਤੋਂ ਹਿੰਸਾ ਜਾਰੀ ਹੈ। ਬਲੂਚ ਅੱਤਵਾਦੀ ਗੁਟਾਂ ਨੇ ਖੇਤਰ ਵਿਚ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ. ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਹਨ। ਸ਼ੁੱਕਰਵਾਰ ਨੂੰ ਸੂਬੇ ਦੇ ਸੁਈ ਇਲਾਕੇ ਵਿਚ ਸੁਰੱਖਿਆ ਬਲਾਂ ਦਾ ਇਕ ਵਾਹਨ ਬਾਰੂਦੀ ਸੁਰੰਗ ਦੀ ਚਪੇਟ ਵਿਚ ਆ ਗਿਆ ਅਤੇ ਧਮਾਕੇ ਵਿਚ ਘੱਟੋ-ਘੱਟ ਚਾਰ ਕਰਮੀ ਮਾਰੇ ਗਏ ਅਤੇ ਦਰਜਨ ਭਰ ਜ਼ਖਮੀ ਹੋ ਗਏ ਸਨ।


Vandana

Content Editor

Related News