ਨੇਪਾਲ ''ਚ ਬੱਸ ਡਿਗੀ ਖੱਡ ''ਚ, 17 ਲੋਕਾਂ ਦੀ ਮੌਤ
Thursday, Nov 28, 2019 - 01:52 AM (IST)

ਕਾਠਮੰਡੂ - ਪੱਛਮੀ ਨੇਪਾਲ 'ਚ ਇਕ ਯਾਤਰੀਆਂ ਨਾਲ ਭਰੀ ਬੱਸ ਪਹਾੜੀ ਰਸਤੇ 'ਤੇ ਉਲਟ ਗਈ, ਜਿਸ ਨਾਲ 8 ਔਰਤਾਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਨੇਪਾਲ ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਅਰਘਾਛੀ ਜ਼ਿਲੇ 'ਚ ਉਸ ਸਮੇਂ ਵਾਪਰੀ ਜਦ ਰੂਪਦੇਂਹੀ ਜ਼ਿਲੇ ਦੇ ਬੁਟਵਲ ਵੱਲ ਜਾਂਦੀ ਹੋਈ ਬਸ ਉਲਟ ਗਈ ਅਤੇ ਸੰਧੀਖਰਕਾ ਨੇੜੇ 200 ਮੀਟਰ ਡੂੰਘੀ ਖੱਡ 'ਚ ਡਿੱਗ ਗਈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਏ ਇਸ ਹਾਦਸੇ 'ਚ 8 ਔਰਤਾਂ ਸਮੇਤ ਘਟੋਂ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਖੀ ਹੋ ਗਏ। ਪੁਲਸ ਮੁਤਾਬਕ 3 ਲਾਸ਼ਾਂ ਦੀ ਪਛਾਣ ਨਹੀਂ ਹੋ ਪਾਈ ਹੈ ਅਤੇ ਜ਼ਖਮੀਆਂ ਨੂੰ ਬੁਟਵਲ ਦੇ ਜ਼ਿਲਾ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।