ਅਮਰੀਕਾ ’ਚ ਮਿਲਟਨ ਤੂਫਾਨ ਨਾਲ 16 ਲੋਕਾਂ ਦੀ ਮੌਤ , 30 ਲੱਖ ਘਰਾਂ ਦੀ ਬਿਜਲੀ ਠੱਪ
Saturday, Oct 12, 2024 - 12:28 PM (IST)
ਵਾਸ਼ਿੰਗਟਨ (ਇੰਟ.)- ਅਮਰੀਕਾ ’ਚ ਮਿਲਟਨ ਤੂਫਾਨ ਨਾਲ ਆਏ ਵਾਵਰੋਲੇ ਅਤੇ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਤੂਫਾਨ ਕਾਰਨ ਫਲੋਰੀਡਾ ’ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 30 ਲੱਖ ਘਰਾਂ ਅਤੇ ਦਫ਼ਤਰਾਂ ਦੀ ਬਿਜਲੀ ਠੱਪ ਹੋ ਗਈ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਤੂਫਾਨ ਕਾਰਨ 120 ਘਰ ਤਬਾਹ ਹੋ ਚੁੱਕੇ ਹਨ। ਸੈਂਟਰਲ ਫਲੋਰੀਡਾ ’ਚ ਮਿਲਟਨ ਕਾਰਨ 10-15 ਇੰਚ ਮੀਂਹ ਪਿਆ, ਜਿਸ ਕਾਰਨ ਹੜ੍ਹ ਆ ਗਿਆ। ਯੂ.ਐੱਸ. ਕੋਸਟ ਗਾਰਡ ਨੇ ਵੀਰਵਾਰ ਨੂੰ ਮੈਕਸੀਕੋ ਦੀ ਖਾੜੀ ਵਿਚ ਫਸੇ ਇਕ ਵਿਅਕਤੀ ਨੂੰ ਬਚਾਇਆ।
ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਦੁਰਗਾ ਪੂਜਾ ਪੰਡਾਲ ’ਤੇ ਸੁੱਟਿਆ ਗਿਆ ਪੈਟਰੋਲ ਬੰਬ, ਮਚੀ ਹਫੜਾ-ਦਫੜੀ
ਮਿਲਟਨ ਫਲੋਰੀਡਾ ਨਾਲ ਟਕਰਾਉਣ ਵਾਲਾ ਸਾਲ ਦਾ ਤੀਜਾ ਤੂਫਾਨ ਹੈ। ਇਹ ਵੀਰਵਾਰ (10 ਅਕਤੂਬਰ) ਨੂੰ ਫਲੋਰੀਡਾ ਦੇ ਸਿਏਸਟਾ ਵਿੱਚ ਬੀਚ ਨਾਲ ਟਕਰਾ ਗਿਆ। ਇਸ ਤੋਂ ਪਹਿਲਾਂ ਇਹ ਸ਼੍ਰੇਣੀ 5 ਦਾ ਤੂਫਾਨ ਸੀ। ਟੱਕਰ ਦੇ ਸਮੇਂ ਇਹ ਸ਼੍ਰੇਣੀ 3 ਦਾ ਹੋ ਗਿਆ ਸੀ। ਤੂਫਾਨ ਕਾਰਨ ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਨੇ 126 ਵਾਵਰੋਲਿਆਂ ਦੀ ਚਿਤਾਵਨੀ ਜਾਰੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8