ਸੂਡਾਨ 'ਚ ਵਾਪਰਿਆ ਸੜਕ ਹਾਦਸਾ, 16 ਲੋਕਾਂ ਦੀ ਮੌਤ
Tuesday, Aug 28, 2018 - 10:14 AM (IST)

ਸੂਡਾਨ(ਭਾਸ਼ਾ)— ਸੂਡਾਨ 'ਚ ਭਾਰੀ ਟ੍ਰੈਫਿਕ ਕਾਰਨ ਸੜਕ ਦੁਰਘਟਨਾ ਵਾਪਰ ਗਈ, ਜਿਸ 'ਚ 16 ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਸੂਡਾਨ ਦੇ ਉੱਤਰੀ ਡਾਰਫਰ ਸੂਬੇ 'ਚ ਇਹ ਦੁਰਘਟਨਾ ਵਾਪਰੀ। ਅਧਿਕਾਰੀਆਂ ਮੁਤਾਬਕ ਇਕ ਛੋਟਾ ਵਾਹਨ ਗਲਤ ਦਿਸ਼ਾ ਤੋਂ ਆਇਆ ਅਤੇ ਇਸ ਨੇ ਇਕ ਯਾਤਰੀ ਬੱਸ ਨੂੰ ਟੱਕਰ ਮਾਰੀ ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ।
ਤੁਹਾਨੂੰ ਦੱਸ ਦਈਏ ਕਿ ਸੂਡਾਨ ਦਾ ਨਾਂ ਉਨ੍ਹਾਂ ਦੇਸ਼ਾਂ 'ਚ ਗਿਣਿਆ ਜਾਂਦਾ ਹੈ, ਜਿੱਥੇ ਸਭ ਤੋਂ ਵੱਧ ਹਾਦਸੇ ਵਾਪਰਦੇ ਹਨ। ਬਹੁਤ ਵਾਰੀ ਲੋਕ ਓਵਰ ਟੇਕ ਕਰਨ ਦੇ ਚੱਕਰ 'ਚ ਜਾਨ ਗੁਆ ਬੈਠਦੇ ਹਨ। ਨਾਗਰਿਕਾਂ ਵਲੋਂ ਕਈ ਵਾਰ ਟੁੱਟੀਆਂ ਸੜਕਾਂ ਨੂੰ ਵੀ ਹਾਦਸਿਆਂ ਦਾ ਕਾਰਨ ਦੱਸ ਕੇ ਇਨ੍ਹਾਂ ਦੀ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਪਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਹਾਦਸਿਆਂ ਦਾ ਕਾਰਨ ਓਵਰ ਲੋਡਿੰਗ ਵਾਹਨ ਅਤੇ ਡਰਾਈਵਿੰਗ ਦੌਰਾਨ ਅਣਗਹਿਲੀ ਕਰਨਾ ਹੁੰਦਾ ਹੈ। ਸੂਡਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨ ਹਾਲ ਹੀ 'ਚ ਬਿਆਨ ਦਿੱਤਾ ਹੈ ਕਿ ਉਹ ਅਜਿਹੇ ਹਾਦਸਿਆਂ ਨੂੰ ਘੱਟ ਕਰਨ ਲਈ ਨਵੀਂਆਂ ਯੋਜਨਾਵਾਂ ਬਣਾ ਰਹੇ ਹਨ।