ਸੂਡਾਨ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 16 ਲੋਕਾਂ ਦੀ ਮੌਤ
Tuesday, Dec 27, 2022 - 04:03 PM (IST)

ਕਾਹਿਰਾ (ਭਾਸ਼ਾ) : ਸੂਡਾਨ ਦੇ ਉਮਦੁਰਮਨ ਸ਼ਹਿਰ ਵਿੱਚ ਮੰਗਲਵਾਰ ਸਵੇਰੇ ਇੱਕ ਯਾਤਰੀ ਬੱਸ ਹਾਈਵੇਅ ਉੱਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਘਟਨਾ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬੱਸ ਅਚਾਨਕ ਸੜਕ ਤੋਂ ਹੇਠਾਂ ਉਤਰ ਗਈ ਅਤੇ ਖੜ੍ਹੇ ਟਰੱਕ ਨਾਲ ਜਾ ਟਕਰਾਈ।
ਪੁਲਸ ਦੇ ਬਿਆਨ ਮੁਤਾਬਕ ਇਸ ਘਟਨਾ ਵਿਚ 19 ਲੋਕ ਜ਼ਖ਼ਮੀ ਵੀ ਹੋਏ ਹਨ। ਪੁਲਸ ਨੇ ਦੱਸਿਆ ਕਿ ਬੱਸ ਉੱਤਰੀ ਦਾਰਫੁਰ ਦੀ ਸੂਬਾਈ ਰਾਜਧਾਨੀ ਫਾਸ਼ੀਰ ਤੋਂ ਖਾਰਤੂਮ ਜਾ ਰਹੀ ਸੀ। ਮੌਕੇ 'ਤੇ ਐਂਬੂਲੈਂਸ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਉਮਦੁਰਮਨ ਦੇ ਹਸਪਤਾਲ ਪਹੁੰਚਾਇਆ। ਜਦੋਂਕਿ ਮ੍ਰਿਤਕਾਂ ਨੂੰ ਮੁਰਦਾ ਘਰ ਲਿਜਾਇਆ ਗਿਆ।