ਮੈਕਸੀਕੋ ਦੀ ਜੇਲ ''ਚ ਭੜਕੀ ਹਿੰਸਾ ਕਾਰਨ 16 ਕੈਦੀਆਂ ਦੀ ਮੌਤ

Wednesday, Jan 01, 2020 - 01:51 PM (IST)

ਮੈਕਸੀਕੋ ਦੀ ਜੇਲ ''ਚ ਭੜਕੀ ਹਿੰਸਾ ਕਾਰਨ 16 ਕੈਦੀਆਂ ਦੀ ਮੌਤ

ਮੈਕਸੀਕੋ ਸਿਟੀ(ਆਈ.ਏ.ਐਨ.ਐਸ.)- ਮੈਕਸੀਕੋ ਦੀ ਇਕ ਜੇਲ ਵਿਚ ਵੱਖ-ਵੱਖ ਸਮੂਹਾਂ ਵਿਚਾਲੇ ਹਿੰਸਾ ਭੜਕਣ ਕਾਰਨ 16 ਕੈਦੀਆਂ ਦੀ ਮੌਤ ਹੋ ਗਈ ਹੈ ਤੇ 5 ਹੋਰ ਇਸ ਦੌਰਾਨ ਜ਼ਖਮੀ ਹੋ ਗਏ ਹਨ। ਇਹ ਹਿੰਸਾ ਜੇਲ ਵਿਚ ਮੰਗਲਵਾਰ ਦੀ ਦੁਪਹਿਰ ਬਾਅਦ ਭੜਕੀ ਸੀ। ਇਸ ਦੀ ਜਾਣਕਾਰੀ ਸ਼ਿਨਹੂਆ ਨਿਊਜ਼ ਏਜੰਸੀ ਵਲੋਂ ਦਿੱਤੀ ਗਈ ਹੈ।

ਸ਼ਿਨਹੂਆ ਮੁਤਾਬਕ ਮੈਕਸੀਕੋ ਦੇ ਉੱਤਰੀ ਸ਼ਹਿਰ ਜ਼ਕਤੇਕਾਸ ਤੋਂ 13 ਕਿਲੋਮੀਟਰ ਦੂਰ ਸਿਨੇਗੁਇਲਾਸ ਦੀ ਜੇਲ ਵਿਚ ਕੈਦੀਆਂ ਦੇ ਵੱਖ-ਵੱਖ ਸਮੂਹ ਆਪਸ ਵਿਚ ਭਿੜ ਗਏ, ਜਿਸ ਕਾਰਨ 16 ਕੈਦੀ ਮਾਰੇ ਗਏ। ਸੂਬੇ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਸਥਾਨਕ ਪੁਲਸ ਘਟਨਾ ਤੋਂ ਤੁਰੰਤ ਬਾਅਦ ਹਰਕਤ ਵਿਚ ਆਈ ਤੇ ਬਾਅਦ ਦੁਪਹਿਰ ਸਥਿਤੀ 'ਤੇ ਕਾਬੂ ਕਰ ਲਿਆ ਗਿਆ।


author

Baljit Singh

Content Editor

Related News