ਚੀਨ : ਕਿੰਡਰਗਾਰਟਨ ''ਚ ਚਾਕੂ ਹਮਲਾ,16 ਬੱਚੇ ਜ਼ਖ਼ਮੀ

Wednesday, Apr 28, 2021 - 07:01 PM (IST)

ਚੀਨ : ਕਿੰਡਰਗਾਰਟਨ ''ਚ ਚਾਕੂ ਹਮਲਾ,16 ਬੱਚੇ ਜ਼ਖ਼ਮੀ

ਬੀਜਿੰਗ (ਏ.ਐੱਨ.ਆਈ./ਸਪੁਤਨਿਕ): ਚੀਨ ਦੇ ਦੱਖਣੀ ਗੁਆਂਗਸੀ ਖੁਦਮੁਖਤਿਆਰੀ ਖੇਤਰ ਵਿਚ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਕਿੰਡਰਗਾਰਟਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 16 ਬੱਚੇ ਅਤੇ ਦੋ ਨਰਸਰੀ ਅਧਿਆਪਕ ਜ਼ਖਮੀ ਹੋ ਗਏ। ਚੀਨ ਸੈਂਟਰਲ ਟੈਲੀਵੀਜ਼ਨ ਨੇ ਬੁੱਧਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਬੇਲੀਯੂ ਸ਼ਹਿਰ ਵਿਚ ਵਾਪਰੀ। ਘਟਨਾ ਮਗਰੋਂ ਦੋ ਬੱਚਿਆਂ ਦੀ ਸਥਿਤੀ ਗੰਭੀਰ ਦੱਸੀ ਗਈ ਹੈ। ਇਸ ਮਾਮਲੇ ਵਿਚ ਪੁਲਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਦੀ ਪਛਾਣ 24 ਸਾਲਾ ਸਥਾਨਕ ਵਸਨੀਕ ਵਜੋਂ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਹੁਣ ਨਿਊਜ਼ੀਲੈਂਡ ਵੀ ਭਾਰਤ ਦੀ ਮਦਦ ਲਈ ਆਇਆ ਅੱਗੇ, ਦਿੱਤਾ ਇਹ ਭਰੋਸਾ

ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਚੀਨ ਵਿਚ ਚਾਕੂ ਹਮਲੇ ਮੁੱਖ ਤੌਰ ਤੇ ਕਿੰਡਰਗਾਰਟਨ ਅਤੇ ਮਿਡਲ ਸਕੂਲ ਅਤੇ ਨਿਹੱਥੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਮ ਘਟਨਾ ਹੈ। ਅਜਿਹੇ ਹਮਲੇ ਜਿਆਦਾਤਰ ਪੁਲਸ ਤੋਂ ਨਾਰਾਜ਼ ਜਾਂ ਮਾਨਸਿਕ ਤੌਰ 'ਤੇ ਪਰੇਸ਼ਾਨ ਲੋਕਾਂ ਵੱਲੋਂ ਕੀਤੇ ਜਾਂਦੇ ਹਨ। 


author

Vandana

Content Editor

Related News