ਜਾਰਜੀਆ ''ਚ ਪ੍ਰਦਰਸ਼ਨਾਂ ਦੌਰਾਨ ਗ੍ਰਹਿ ਮੰਤਰਾਲਾ ਦੇ 150 ਤੋਂ ਵੱਧ ਕਰਮਚਾਰੀ ਜ਼ਖਮੀ
Thursday, Dec 05, 2024 - 03:35 PM (IST)
ਜਾਰਜੀਆ (ਏਜੰਸੀ)- ਜਾਰਜੀਆ ਦੇ ਤਬਿਲਿਸੀ ਵਿਚ ਪ੍ਰਦਰਸ਼ਨਾਂ ਦੌਰਾਨ ਗ੍ਰਹਿ ਮੰਤਰਾਲਾ ਦੇ 150 ਤੋਂ ਵੱਧ ਕਰਮਚਾਰੀ ਜ਼ਖਮੀ ਹੋ ਗਏ। ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰਾਲਾ ਨੇ ਕਿਹਾ, "ਤਬਲੀਸੀ ਵਿੱਚ ਪ੍ਰਦਰਸ਼ਨਾਂ ਦੌਰਾਨ ਉਸ ਦੇ 150 ਤੋਂ ਵੱਧ ਕਰਮਚਾਰੀ ਜ਼ਖਮੀ ਹੋ ਗਏ।" ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਦਰਸ਼ਨਾਂ ਦੌਰਾਨ ਸਮੂਹਿਕ ਹਿੰਸਕ ਕਾਰਵਾਈਆਂ ਨੂੰ ਆਯੋਜਿਤ ਅਤੇ ਉਨ੍ਹਾਂ ਵਿਚ ਸ਼ਾਮਲ ਹੋਣ ਵਾਲੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ 9 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਜਾਰਜੀਆ ਵਿਰੁੱਧ ਪਾਬੰਦੀਆਂ ਦੀ ਤਿਆਰੀ ਕਰ ਰਿਹੈ ਯੂਕ੍ਰੇਨ
ਸਰਕਾਰ ਦੇ ਫੈਸਲੇ ਨਾਲ ਲੋਕਾਂ ਵਿਚ ਗੁੱਸਾ
CNN ਦੀ ਰਿਪੋਰਟ ਅਨੁਸਾਰ, ਪਿਛਲੇ ਦਸੰਬਰ ਵਿੱਚ ਜਾਰਜੀਆ ਵਿੱਚ ਹੋਏ ਐੱਨ.ਡੀ.ਆਈ. ਸਰਵੇਖਣ ਤੋਂ ਪਤਾ ਲੱਗਾ ਹੈ ਕਿ 80 ਫ਼ੀਸਦੀ ਲੋਕ ਈਯੂ ਵਿੱਚ ਸ਼ਾਮਲ ਹੋਣ ਦਾ ਸਮਰਥਨ ਕਰਦੇ ਹਨ ਅਤੇ ਜਦੋਂ ਪਿਛਲੇ ਸਾਲ ਜਾਰਜੀਆ ਨੂੰ ਈਯੂ ਦੇ ਉਮੀਦਵਾਰ ਦਾ ਦਰਜਾ ਮਿਲਿਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਪਰ 28 ਨਵੰਬਰ ਨੂੰ ਜਾਰਜੀਆ ਦੀ ਸਰਕਾਰ ਨੇ ਯੂਰਪੀਅਨ ਯੂਨੀਅਨ ਤੋਂ ਦੂਰੀ ਬਣਾਉਣ ਦਾ ਸੰਕੇਤ ਦਿੱਤਾ, ਜਿਸ ਨਾਲ ਜਨਤਾ ਵਿਚ ਗੁੱਸਾ ਭੜਕ ਉੱਠਿਆ।
ਇਹ ਵੀ ਪੜ੍ਹੋ: ਵਿਸ਼ਵ ਬੈਂਕ ਨੇ ਮਹਾਰਾਸ਼ਟਰ ਲਈ 18.82 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8