ਫਲੋਰਿਡਾ ''ਚ 15 ਸਾਲਾ ਲੜਕੇ ''ਤੇ ਲੱਗੇ ਇੱਕ ਰੀਅਲ ਅਸਟੇਟ ਏਜੰਟ ਦੀ ਹੱਤਿਆ ਦੇ ਦੋਸ਼
Thursday, Mar 11, 2021 - 10:21 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਫਲੋਰਿਡਾ ਦੇ ਇੱਕ 15 ਸਾਲਾ ਲੜਕੇ 'ਤੇ ਇੱਕ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜਕੇ ਨੇ ਕਥਿਤ ਤੌਰ 'ਤੇ ਇੱਕ ਵਿਅਕਤੀ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਨਾਉਣ ਦੇ ਨਾਲ 1000 ਡਾਲਰ ਦੀ ਲੁੱਟ ਕੀਤੀ ਅਤੇ ਫਿਰ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਇਸ ਮਾਮਲੇ ਦਾ ਪੀੜਤ ਇੱਕ 37 ਸਾਲਾ ਫੋਰਟ ਲੌਡਰਡੈਲ ਨਾਲ ਸੰਬੰਧਿਤ ਰੀਅਲ ਅਸਟੇਟ ਏਜੰਟ ਸਟੀਫਨੋ ਬਾਰਬੋਸਾ ਹੈ, ਜੋ ਕਿ 1 ਫਰਵਰੀ ਨੂੰ ਆਪਣੇ ਕਿਰਾਏਦਾਰਾਂ ਨਾਲ ਮੀਟਿੰਗ ਕਰਨ ਜਾ ਰਿਹਾ ਸੀ, ਜਦੋਂ ਇੱਕ ਨਕਾਬਪੋਸ਼, ਹਥਿਆਰਬੰਦ ਨੌਜਵਾਨ ਨੇ ਉਸ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾਇਆ।
ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ : ਖੱਡ 'ਚ ਡਿੱਗੀ ਬੱਸ, 27 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ
ਇਸ ਉਪਰੰਤ ਬਾਰਬੋਸਾ ਨੂੰ 15 ਸਾਲਾ ਲੜਕੇ ਹੈਨਰੀ ਲੀ ਲੇਵਿਸ ਨੇ ਬੰਦੂਕ ਦੀ ਨੋਕ 'ਤੇ ਨੇੜੇ ਦੇ ਏ.ਟੀ.ਐਮ. ਤੋਂ 1000 ਡਾਲਰ ਕਢਵਾਉਣ ਲਈ ਮਜਬੂਰ ਕੀਤਾ।ਅਦਾਲਤ ਦੇ ਰਿਕਾਰਡ ਅਨੁਸਾਰ, ਦੋਸ਼ੀ ਲੜਕੇ ਨੇ ਬਾਰਬੋਸਾ ਨੂੰ ਇਸ ਉਪਰੰਤ ਕੁੱਝ ਮੀਲ ਦੀ ਦੂਰੀ 'ਤੇ ਲਿਜਾ ਕੇ ਛਾਤੀ 'ਚ ਗੋਲੀ ਮਾਰ ਦਿੱਤੀ। ਜਿਸ ਕਰਕੇ ਬਾਰਬੋਸਾ ਦੀ ਕਾਰ ਸੜਕ ਦੇ ਕਿਨਾਰੇ ਇੱਕ ਵਾੜ ਅਤੇ ਦਰੱਖਤ ਨਾਲ ਟਕਰਾ ਗਈ ਅਤੇ ਇਹ ਦੋਸ਼ੀ ਲੜਕਾ ਘਟਨਾ ਸਥਾਨ ਤੋਂ ਭੱਜ ਗਿਆ। ਉਸ ਖੇਤਰ ਦੇ ਨਜ਼ਦੀਕ ਇੱਕ ਘਰ ਦੇ ਮਾਲਕ ਨੇ ਕਰੈਸ਼ ਬਾਰੇ ਪੁਲਸ ਨੂੰ ਸੂਚਿਤ ਕੀਤਾ ਅਤੇ ਕਾਰਵਾਈ ਦੌਰਾਨ ਪੁਲਸ ਨੇ ਬਾਰਬੋਸਾ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ।ਇਸ ਮਾਮਲੇ ਸੰਬੰਧੀ ਇੱਕ ਵੀਡੀਓ ਫੁਟੇਜ ਤੋਂ ਸਕੂਲ ਕਰਮਚਾਰੀਆਂ ਵੱਲੋਂ ਲੇਵਿਸ ਦੀ ਪਛਾਣ ਕੀਤੀ ਗਈ ਹੈ। ਇਸ ਲੜਕੇ ਨੂੰ ਦੂਜੀ ਡਿਗਰੀ ਦੇ ਕਤਲ ਅਤੇ ਹਥਿਆਰਬੰਦ ਲੁੱਟਾਂ ਦੇ ਵਜੋਂ ਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।