ਜਰਮਨੀ ''ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਨਵੇਂ 15,513 ਮਾਮਲੇ ਦਰਜ

Monday, Nov 08, 2021 - 06:06 PM (IST)

ਜਰਮਨੀ ''ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਨਵੇਂ 15,513 ਮਾਮਲੇ ਦਰਜ

ਬਰਲਿਨ (ਏਪੀ)- ਜਰਮਨੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਦਰ ਰਿਕਾਰਡ ਉੱਚ ਪੱਧਰ 'ਤੇ ਹੈ, ਜਿਸ ਲਈ ਅਧਿਕਾਰੀ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਦੋਸ਼ੀ ਠਹਿਰਾ ਰਹੇ ਹਨ। ਜਰਮਨੀ ਦੇ ਰੋਗ ਕੰਟਰੋਲ ਰੋਬਰਟ ਕੋਚ ਇੰਸਟੀਚਿਊਟ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 15,513 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 33 ਮਰੀਜ਼ਾਂ ਦੀ ਮੌਤ ਹੋਈ ਹੈ। 

ਰੋਬਰਟ ਕੋਚ ਇੰਸਟੀਚਿਊਟ ਨੇ ਕਿਹਾ ਕਿ ਇਨਫੈਕਸ਼ਨ ਦੀ ਇਸ ਲਹਿਰ ਵਿੱਚ ਕੋਵਿਡ-ਰੋਧੀ ਟੀਕੇ ਦੀ ਖੁਰਾਕ ਨਾ ਲੈਣ ਵਾਲਿਆਂ ਨੂੰ ਸਭ ਤੋਂ ਵੱਧ ਖਤਰਾ ਹੈ। ਰੋਬਰਟ ਕੋਚ ਇੰਸਟੀਚਿਊਟ ਮੁਤਾਬਕ ਦੇਸ਼ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਪ੍ਰਤੀ ਇੱਕ ਲੱਖ ਲੋਕਾਂ ਵਿੱਚੋਂ ਔਸਤਨ 200 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਤੋਂ ਪਹਿਲਾਂ 22 ਦਸੰਬਰ 2020 ਨੂੰ, ਦੇਸ਼ ਵਿੱਚ ਪ੍ਰਤੀ ਇੱਕ ਲੱਖ ਲੋਕਾਂ ਵਿੱਚੋਂ ਸੰਕਰਮਿਤ ਲੋਕਾਂ ਦੀ ਇਹ ਸੰਖਿਆ 197.6 ਸੀ। ਜਰਮਨੀ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ ਰਿਕਾਰਡ 37,120 ਨਵੇਂ ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ 'ਚ 2020 ਦੇ ਮੁਕਾਬਲੇ ਮੌਤਾਂ ਦੀ ਗਿਣਤੀ ਵਧੀ

ਜ਼ਿਕਰਯੋਗ ਹੈ ਕਿ ਯੂਰਪ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਰਮਨੀ 'ਚ ਇਸ ਮਹਾਮਾਰੀ ਕਾਰਨ ਹੁਣ ਤੱਕ 96,558 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਹੌਲੀ ਟੀਕਾਕਰਨ ਮੁਹਿੰਮ ਦੇ ਕਾਰਨ ਲਾਗਾਂ ਦੀ ਇਸ ਭਿਆਨਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ, ਜਰਮਨੀ ਦੇ 83 ਮਿਲੀਅਨ ਯੋਗ ਲੋਕਾਂ ਵਿੱਚੋਂ ਘੱਟੋ ਘੱਟ 67 ਪ੍ਰਤੀਸ਼ਤ ਨੇ ਕੋਵਿਡ ਟੀਕਾਕਰਣ ਕਰਵਾਇਆ ਹੈ। ਜਰਮਨੀ ਦੇ ਸਿਹਤ ਮੰਤਰੀ ਨੇ ਬੂਸਟਰ ਡੋਜ਼ ਨਾਲ ਦੇਸ਼ ਦੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ 'ਚ ਜਾਂਚ ਦੀ ਗਿਣਤੀ ਵਧਾਉਣ 'ਤੇ ਵੀ ਜ਼ੋਰ ਦਿੱਤਾ ਹੈ। ਜਰਮਨੀ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਜਿਨ੍ਹਾਂ ਖੇਤਰਾਂ ਵਿੱਚ ਟੀਕਾਕਰਨ ਦੀ ਦਰ ਘੱਟ ਹੈ, ਉੱਥੇ ਲਾਗ ਦੀਆਂ ਸਭ ਤੋਂ ਵੱਧ ਮਾਮਲੇ ਹਨ।


author

Vandana

Content Editor

Related News