ਕੈਨੇਡਾ : ਬਰਨਬੀ 'ਚ 14 ਸਾਲਾ ਦੀਆਂ ਦੋ ਸਹੇਲੀਆਂ ਹੋਈਆਂ ਲਾਪਤਾ

09/03/2020 6:14:10 PM

ਵੈਨਕੁਵਰ- ਕੈਨੇਡਾ ਦੇ ਸ਼ਹਿਰ ਬਰਨਬੀ ਵਿਚ 14 ਸਾਲ ਦੀ ਉਮਰ ਦੀਆਂ ਦੋ ਸਹੇਲੀਆਂ ਲਾਪਤਾ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਪਰਿਵਾਰ ਚਿੰਤਾ ਵਿਚ ਹੈ। ਇਹ ਦੋਵੇਂ ਮੰਗਲਵਾਰ ਸ਼ਾਮ ਸਮੇਂ ਮੈਟਰੋ ਟਾਊਨ ਮਾਲ ਵਿਚੋਂ ਲਾਪਤਾ ਹੋਈਆਂ।

ਬਰਨਬੀ ਸਥਾਨਕ ਪੁਲਸ ਮੁਤਾਬਕ ਮਾਹਸਾ ਕਾਸੇਬ ਅਤੇ ਸਦਾਫ ਫਾਹਿਮੀ ਨੂੰ ਸ਼ਾਮ ਆਖਰੀ ਵਾਰ ਸ਼ਾਮ 6.30 ਵਜੇ ਦੇਖਿਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਕੁੜੀਆਂ ਦੇ ਲਾਪਤਾ ਹੋਣ ਅਤੇ ਪਰਿਵਾਰ ਵਾਲਿਆਂ ਤੋਂ ਲੰਬੇ ਸਮੇਂ ਤੋਂ ਸੰਪਰਕ ਤੋਂ ਬਾਹਰ ਰਹਿਣਾ ਉਨ੍ਹਾਂ ਦੇ ਚਰਿੱਤਰ ਦਾ ਹਿੱਸਾ ਨਹੀਂ ਕਿਉਂਕਿ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ।
 
ਦੋਵੇਂ ਕੁੜੀਆਂ ਏਸ਼ੀਆਈ ਮੂਲ ਦੀਆਂ ਹਨ । ਲਾਪਤਾ ਹੋਣ ਸਮੇਂ ਕੇਸਾਬ ਨੇ ਕਾਲੀ ਜਰਸੀ ਤੇ ਗੂੜ੍ਹੇ ਰੰਗ ਦੀ ਪੈਂਟ ਪਾਈ ਸੀ। ਉਹ ਪਤਲੀ ਹੈ ਤੇ ਵਾਲ ਲੰਬੇ ਹਨ। ਫਾਹਿਮੀ ਦੇ ਵੀ ਲੰਬੇ ਕਾਲੇ ਵਾਲ ਹਨ ਤੇ ਉਸ ਨੇ ਹਰੇ ਰੰਗ ਦੀ ਜੈਕਟ ਪਾਈ ਸੀ। ਪਰਿਵਾਰ ਵਾਲਿਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਪਤਾ ਲੱਗੇ ਤਾਂ ਉਹ ਪੁਲਸ ਨੂੰ ਜਾਣਕਾਰੀ ਦੇਣ। 


Lalita Mam

Content Editor

Related News