ਯੂਕ੍ਰੇਨ ਵਿਚ ਭਿਆਨਕ ਅੱਗ ਤੋਂ ਬਾਅਦ 14 ਲੋਕ ਲਾਪਤਾ: ਰਾਸ਼ਟਰਪਤੀ

Thursday, Dec 05, 2019 - 06:41 PM (IST)

ਯੂਕ੍ਰੇਨ ਵਿਚ ਭਿਆਨਕ ਅੱਗ ਤੋਂ ਬਾਅਦ 14 ਲੋਕ ਲਾਪਤਾ: ਰਾਸ਼ਟਰਪਤੀ

ਕੀਵ- ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਨੇ ਵੀਰਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ ਦੱਖਣੀ ਬੰਦਰਗਾਹ ਸ਼ਹਿਰ ਓਡੇਸਾ ਵਿਚ ਲੱਗੀ ਅੱਗ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਤੇ ਹੋਰ 14 ਲੋਕ ਇਸ ਦੌਰਾਨ ਲਾਪਤਾ ਹਨ।

ਮੱਧ ਓਡੇਸਾ ਦੇ ਇਕ ਕਾਲਜ ਦੀ ਇਮਾਰਤ ਵਿਚ ਬੁੱਧਵਾਰ ਨੂੰ ਅੱਗ ਲੱਗੀ, ਜਿਸ ਵਿਚ 16 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ ਸੀ ਤੇ 27 ਹੋਰ ਲੋਕ ਜ਼ਖਮੀ ਹੋਏ ਸਨ। ਇਸ ਅੱਗ 'ਤੇ ਵੀਰਵਾਰ ਸਵੇਰੇ ਕਾਬੂ ਪਾਇਆ ਗਿਆ ਪਰ ਇਸ 6 ਮੰਜ਼ਿਲਾ ਇਮਰਾਤ ਵਿਚ ਅੱਗ ਬੁਝਾਉਣ ਲਈ ਅਜੇ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਹਨ। ਜੇਲੇਂਸਕੀ ਨੇ ਇਕ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਸਾਰੇ ਲਾਪਤਾ 14 ਲੋਕ ਸੁਰੱਖਿਅਤ ਹੋਣਗੇ। ਪਰ ਮੈਂ ਕਿਸੇ ਨੂੰ ਧੋਖੇ ਵਿਚ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਵਿਚ 7 ਫਾਇਰ ਬ੍ਰਿਗੇਡ ਕਰਮਚਾਰੀ ਹਨ ਤੇ ਪੰਜ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜੇਲੇਂਸਕੀ ਨੇ ਕਿਹਾ ਕਿ ਉਹ ਸਾਰੇ ਲੋਕਾਂ ਦੇ ਲਈ ਪ੍ਰਾਰਥਨਾ ਕਰ ਰਹੇ ਹਨ। 


author

Baljit Singh

Content Editor

Related News