ਚੀਨ ''ਚ ਢਹਿ-ਢੇਰੀ ਹੋਈ ਕੋਲਾ ਖਾਨ, 14 ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ
Sunday, Mar 06, 2022 - 05:08 PM (IST)
ਬੀਜਿੰਗ (ਭਾਸ਼ਾ)- ਦੱਖਣ-ਪੱਛਮੀ ਚੀਨ ਵਿੱਚ 10 ਦਿਨ ਪਹਿਲਾਂ ਇੱਕ ਕੋਲੇ ਦੀ ਖਾਨ ਢਹਿ-ਢੇਰੀ ਹੋਣ ਕਾਰਨ ਉਸ ਵਿਚ ਫਸੇ 14 ਮਜ਼ਦੂਰਾਂ ਦੀ ਮੌਤ ਹੋ ਗਈ। ਮੀਡੀਆ ਨੇ ਐਤਵਾਰ ਨੂੰ ਇਹ ਖ਼ਬਰ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਬਚਾਅ ਮੁਹਿੰਮ ਨੂੰ ਰੋਕ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਅਮਰੀਕਾ ਨਾਲ ਕੀਤੀ ਗੱਲਬਾਤ, ਕਿਹਾ- ਯੂਕ੍ਰੇਨ ਮਸਲਾ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ ਹੱਲ
25 ਫਰਵਰੀ ਨੂੰ ਗੁਈਝੂ ਸੂਬੇ ਵਿੱਚ ਇੱਕ ਕੋਲੇ ਦੀ ਖਾਨ ਦੀ ਛੱਤ ਡਿੱਗਣ ਤੋਂ ਬਾਅਦ ਮਾਈਨਰ ਉਸ ਵਿਚ ਫਸ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਬਚਾਅ ਕਾਰਜ ਚੁਣੌਤੀਪੂਰਨ ਸੀ ਕਿਉਂਕਿ ਜਿਸ ਥਾਂ 'ਤੇ ਖਾਨ ਦੀ ਛੱਤ ਡਿੱਗੀ ਸੀ ਉਹ ਖਾਨ ਦੇ ਪ੍ਰਵੇਸ਼ ਦੁਆਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਸੀ। ਹਾਦਸੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।