ਅਫਗਾਨਿਸਤਾਨ ’ਚ ਹਿੰਸਕ ਝੱੜਪ ਦੌਰਾਨ 14 ਦੀ ਮੌਤ
Tuesday, Aug 27, 2019 - 10:51 PM (IST)

ਸ਼ਿਬੇਰਗਨ - ਅਫਗਾਨਿਸਤਾਨ ਦੇ ਜਾਜ਼ਾਨ ਸੂਬੇ ’ਚ 2 ਗੁੱਟਾਂ ਵਿਚਾਲੇ ਹੋਈ ਹਿੰਸਕ ਝੱੜਪ ’ਚ ਸਰਕਾਰ ਸਮਰਥਿਤ 11 ਲੜਾਕਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਜਾਜ਼ਾਨ ਸੂਬੇ ਦੇ ਫੈਜ਼ਾਬਾਦ ਜ਼ਿਲੇ ਦੇ ਗਵਰਨਰ ਅਲਫ ਸ਼ਾਹ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੇ ਸੋਮਵਾਰ ਦੇਰ ਰਾਤ ਫੈਜ਼ਾਬਾਦ ਜ਼ਿਲੇ ’ਚ ਸੁਰੱਖਿਆ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਜਿਸ ਤੋਂ ਬਾਅਦ ਹੋਈ ਝੱੜਪ ’ਚ ਸਰਕਾਰ ਸਮਰਥਿਤ 11 ਲੜਾਕਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 3 ਅੱਤਵਾਦੀ ਵੀ ਮਾਰੇ ਗਏ।
ਸਰਕਾਰ ਸਮਰਥਿਤ ਲੜਾਕਿਆਂ ਦਾ ਕਮਾਂਡਰ ਬਾਜ਼ ਮੁਹੰਮਦ ਖਾਨ ਵੀ ਇਸ ਹਿੰਸਕ ਝੱੜਪ ’ਚ ਮਾਰਿਆ ਗਿਆ ਹੈ। ਇਸ ਤੋਂ ਇਲਾਵਾ 11 ਹੋਰ ਸਰਕਾਰ ਸਮਰਥਿਤ ਲੜਾਕੇ ਜ਼ਖਮੀ ਵੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਹਿੰਸਕ ਝੱੜਪ ਤੋਂ ਬਾਅਦ ਅੱਤਵਾਦੀ ਫਰਾਰ ਹੋ ਗਏ ਹਨ, ਜਿਸ ਤੋਂ ਬਾਅਦ ਖੇਤਰ ’ਚ ਸ਼ਾਂਤੀ ਸਥਾਪਿਤ ਕਰਨ ਲਈ ਅਭਿਆਨ ਚਲਾਇਆ ਜਾ ਰਿਹਾ ਹੈ। ਤਾਲਿਬਾਨ ਵੱਲੋਂ ਇਸ ਸਬੰਧ ’ਚ ਹੁਣ ਤੱਕ ਕੋਈ ਕੋਈ ਟਿੱਪਣੀ ਨਹÄ ਕੀਤੀ ਗਈ ਹੈ।