ਅਫਗਾਨਿਸਤਾਨ ਵਿਚ ਬਾਜ਼ਾਰ ਵਿਚ ਮੋਰਟਾਰ ਡਿੱਗਣ ਕਾਰਨ 14 ਲੋਕਾਂ ਦੀ ਮੌਤ
Saturday, Jul 06, 2019 - 06:57 PM (IST)

ਕਾਬੁਲ (ਏ.ਐਫ.ਪੀ.)- ਅਫਗਾਨਿਸਤਾਨ ਦੇ ਇਕ ਰੁਝੇਵਿਆਂ ਭਰੇ ਬਾਜ਼ਾਰ ਵਿਚ ਮੋਰਟਾਰ ਡਿੱਗਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਆਂ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫਗਾਨ ਫੌਜ ਦੇ ਬੁਲਾਰੇ ਹਨੀਫ ਰਿਜ਼ਾਈ ਮੁਤਾਬਕ ਸ਼ੁੱਕਰਵਾਰ ਨੂੰ ਫਰਯਾਬ ਸੂਬੇ ਦੇ ਖਵਾਜਾ ਪੋਸ਼ ਜ਼ਿਲੇ ਵਿਚ ਤਾਲੀਬਾਨ ਦੇ ਦਾਗੇ ਕਈ ਗੋਲੇ ਡਿੱਗੇ। ਰਿਜਾਈ ਨੇ ਦੱਸਿਆ ਕਿ 14 ਲੋਕਾਂ ਦੀ ਮੌਤ ਹੋ ਗਈ ਅਤੇ ਔਰਤਾਂ ਤੇ ਬੱਚਿਆਂ ਸਣੇ 40 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਤਾਲੀਬਾਨ ਬਾਜ਼ਾਰ ਨੇੜੇ ਫੌਜ ਦੀ ਇਕ ਚੌਕੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਲੀਬਾਨ ਵਲੋਂ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।