ਸੀਰੀਆ ''ਚ ਫ਼ੌਜ ਦੀ ਬੱਸ ''ਤੇ ਹਮਲਾ, 13 ਫ਼ੌਜੀਆਂ ਦੀ ਮੌਤ
Monday, Jun 20, 2022 - 03:33 PM (IST)
ਦਮਿਸ਼ਕ (ਏਜੰਸੀ): ਉੱਤਰੀ ਸੀਰੀਆ ‘ਚ ਸੋਮਵਾਰ ਨੂੰ ਫ਼ੌਜ ਦੀ ਬੱਸ ‘ਤੇ ਹੋਏ ਹਮਲੇ ‘ਚ 13 ਫ਼ੌਜੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਸੀਰੀਆ ਦੇ ਸਰਕਾਰੀ ਮੀਡੀਆ ਨੇ ਆਪਣੀ ਖ਼ਬਰ 'ਚ ਇਹ ਜਾਣਕਾਰੀ ਦਿੱਤੀ। ਸਰਕਾਰੀ ਟੀਵੀ ਮੁਤਾਬਕ ਇਹ ਹਮਲਾ ਰੱਕਾ ਸੂਬੇ ਵਿੱਚ ਕੀਤਾ ਗਿਆ, ਜਿਸ 'ਤੇ ਕਦੇ ਕੱਟੜਪੰਥੀ ਸੰਗਠਨ ‘ਇਸਲਾਮਿਕ ਸਟੇਟ’ ਦਾ ਕਬਜ਼ਾ ਸੀ। ਰਿਪੋਰਟ 'ਚ ਇਹ ਨਹੀਂ ਦੱਸਿਆ ਗਿਆ ਕਿ ਬੱਸ 'ਤੇ ਘਾਤ ਲਗਾ ਕੇ ਮਸ਼ੀਨ ਗਨ ਨਾਲ ਗੋਲੀਬਾਰੀ ਕੀਤੀ ਗਈ ਜਾਂ ਉਹ ਮਿਜ਼ਾਈਲ ਜਾਂ ਸੜਕ 'ਤੇ ਕੀਤੇ ਬੰਬ ਧਮਾਕੇ ਦਾ ਸ਼ਿਕਾਰ ਹੋਈ ਸੀ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਅਜਿਹੇ ਸੰਕੇਤ ਮਿਲੇ ਹਨ ਕਿ ਹਮਲੇ ਪਿੱਛੇ ਆਈਐਸ ਅੱਤਵਾਦੀਆਂ ਦਾ ਹੱਥ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਨੇ 'ਫਾਦਰਸ ਡੇਅ' ਮੌਕੇ ਸ਼ੇਅਰ ਕੀਤੀਆਂ ਕੁਝ ਭਾਵੁਕ ਤਸਵੀਰਾਂ
IS ਦੇ ਅੱਤਵਾਦੀਆਂ ਨੇ ਪਿਛਲੇ ਕੁਝ ਮਹੀਨਿਆਂ 'ਚ ਅਜਿਹੇ ਕਈ ਹਮਲੇ ਕੀਤੇ ਹਨ, ਜਿਨ੍ਹਾਂ 'ਚ ਦਰਜਨਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਾਂ ਜ਼ਖਮੀ ਹੋਏ ਹਨ। ਅੱਤਵਾਦੀਆਂ ਨੇ 2014 ਵਿੱਚ ਇਰਾਕ ਅਤੇ ਸੀਰੀਆ ਦੋਵਾਂ ਦੇ ਇੱਕ ਤਿਹਾਈ ਹਿੱਸੇ ਵਿੱਚ ਇੱਕ ਤਥਾਕਥਿਤ 'ਖਿਲਾਫ਼ਤ' ਦਾ ਐਲਾਨ ਕੀਤਾ ਸੀ ਅਤੇ ਰੱਕਾ ਸ਼ਹਿਰ ਉਨ੍ਹਾਂ ਦੀ ਅਸਲ ਰਾਜਧਾਨੀ ਸੀ। ਉਹ 2019 ਵਿੱਚ ਹਾਰ ਗਏ ਸਨ ਪਰ ਆਈਐਸ ਦੇ 'ਸਲੀਪਰ ਸੈੱਲ' ਅਜੇ ਵੀ ਸਰਗਰਮ ਹਨ ਅਤੇ ਮਾਰੂ ਹਮਲੇ ਕਰ ਰਹੇ ਹਨ। ਸੀਰੀਆ ਦੇ ਅਧਿਕਾਰੀਆਂ ਨੇ ਅਜਿਹੇ ਹਮਲਿਆਂ ਲਈ ਨਿਯਮਿਤ ਤੌਰ 'ਤੇ ਇਸਲਾਮਿਕ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਤਵਾਦੀਆਂ ਦੇ ਸਲੀਪਰ ਸੈੱਲ ਪੂਰਬੀ, ਉੱਤਰੀ ਅਤੇ ਮੱਧ ਸੀਰੀਆ ਵਿੱਚ ਸਰਗਰਮ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।