ਪੁਲਸ ਨੇ ਗਿਲਗਿਤ-ਬਾਲਤਿਸਤਾਨ ''ਚ ਸਕੂਲਾਂ ਨੂੰ ਅੱਗ ਦੀ ਭੇਟ ਕਰਨ ਵਾਲਾ ਮੁੱਖ ਦੋਸ਼ੀ ਮਾਰਿਆ

Sunday, Aug 05, 2018 - 05:37 PM (IST)

ਪੁਲਸ ਨੇ ਗਿਲਗਿਤ-ਬਾਲਤਿਸਤਾਨ ''ਚ ਸਕੂਲਾਂ ਨੂੰ ਅੱਗ ਦੀ ਭੇਟ ਕਰਨ ਵਾਲਾ ਮੁੱਖ ਦੋਸ਼ੀ ਮਾਰਿਆ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨੀ ਪੁਲਸ ਨੇ ਗਿਲਗਿਤ-ਬਾਲਤਿਸਤਾਨ 'ਚ ਕੁੜੀਆਂ ਦੇ 12 ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਅੱਗ ਦੀ ਭੇਟ ਕਰਨ ਵਾਲੇ ਮੁੱਖ ਦੋਸ਼ੀ ਨੂੰ ਮਾਰ ਦਿੱਤਾ ਹੈ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਗਿਲਗਿਤ-ਬਾਲਤਿਸਤਾਨ ਦੇ ਦਿਆਮਰ ਜ਼ਿਲੇ ਵਿਚ ਦੋ ਦਿਨਾਂ ਦੌਰਾਨ ਹੋਏ ਹਮਲਿਆਂ ਵਿਚ ਕਈ ਸਕੂਲਾਂ ਨੂੰ ਸਾੜ ਦਿੱਤਾ ਗਿਆ। ਇਸ ਤੋਂ ਬਾਅਦ ਸਥਾਨਕ ਵਾਸੀਆਂ ਨੇ ਸਿੱਖਿਅਕ ਸੰਸਥਾਵਾਂ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। 
ਦਿਆਮਰ ਦੇ ਪੁਲਸ ਬੁਲਾਰੇ ਮੁਹੰਮਦ ਵਕੀਲ ਦੇ ਹਵਾਲੇ ਨਾਲ 'ਡਾਨ' ਅਖਬਾਰ ਨੇ ਖਬਰ ਦਿੱਤੀ ਹੈ, ''ਗਿਲਗਿਤ-ਬਾਲਤਿਸਤਾਨ 'ਚ ਦੋ ਦਿਨ ਵਿਚ ਕੁੜੀਆਂ ਦੇ 12 ਸਕੂਲਾਂ 'ਚ ਅੱਗ ਲਾਉਣ ਦੇ ਮਾਮਲੇ ਵਿਚ ਮੁੱਖ ਸ਼ੱਕੀ ਮੰਨਿਆ ਜਾ ਰਿਹਾ ਵਿਅਕਤੀ ਤਾਂਗਰ ਇਲਾਕੇ ਵਿਚ ਤਲਾਸ਼ੀ ਮੁਹਿੰਮ ਦੌਰਾਨ ਮਾਰਿਆ ਗਿਆ।''

PunjabKesari

ਅੱਗ ਲਾਉਣ ਦੇ ਇਨ੍ਹਾਂ ਮਾਮਲਿਆਂ ਵਿਚ ਮੁੱਖ ਸ਼ੱਕੀ ਸ਼ਫੀਕ ਦਾ ਕਿਸੇ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਨਾਲ ਸਬੰਧ ਨਹੀਂ ਹੈ ਪਰ ਪੁਲਸ ਅਧਿਕਾਰੀਆਂ ਨੇ ਉਸ ਨੂੰ 'ਅੱਤਵਾਦੀ' ਅਤੇ 'ਅੱਤਵਾਦੀ ਕਮਾਂਡਰ' ਦੱਸਿਆ ਹੈ। ਗਿਲਗਿਤ-ਬਾਲਤਿਸਤਾਨ ਦੇ ਬੁਲਾਰੇ ਫੈਜੁਉੱਲਾ ਨੇ ਦੱਸਿਆ ਕਿ ਅੱਗ ਲਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ 10 ਤੋਂ 12 ਪੁਲਸ ਦਲ ਨੇ ਦਿਆਮਰ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪੇ ਮਾਰੇ। ਕੱਲ ਰਾਤ ਹਥਿਆਰਬੰਦ ਸ਼ੱਕੀਆਂ ਨਾਲ ਪੁਲਸ ਦਾ ਮੁਕਾਬਲਾ ਹੋਇਆ। ਇਸ ਵਿਚ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਹੁਣ ਤਕ 18 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Related News