ਇਟਲੀ ਦੇ ਪ੍ਰਵਾਸੀ ਕੇਂਦਰ ''ਚ ਸ਼ੱਕੀ ਗੈਸ ਧਮਾਕੇ ''ਚ 31 ਜ਼ਖਮੀ

11/11/2023 5:10:19 PM

ਰੋਮ (ਯੂ. ਐੱਨ. ਆਈ.) - ਇਟਲੀ ਦੇ ਲਾਜ਼ੀਓ ਖੇਤਰ ਵਿਚ ਇਕ ਪ੍ਰਵਾਸੀ ਰਿਸੈਪਸ਼ਨ ਕੇਂਦਰ ਵਿਚ ਧਮਾਕੇ ਅਤੇ ਉਸ ਤੋਂ ਬਾਅਦ ਇਮਾਰਤ ਦੇ ਢਹਿ ਜਾਣ ਕਾਰਨ ਘੱਟੋ-ਘੱਟ 31 ਲੋਕ ਜ਼ਖਮੀ ਹੋ ਗਏ। ਇਟਲੀ ਦੇ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਥਿਤ ਗੈਸ ਲੀਕ ਸ਼ੁੱਕਰਵਾਰ ਦੇਰ ਰਾਤ ਹੋਈ। ਐਡਨਕ੍ਰੋਨੋਸ ਸਮਾਚਾਰ ਏਜੰਸੀ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਲਿਜਾਇਆ ਗਿਆ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ :   ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਪ੍ਰਵਾਸੀ ਸੁਆਗਤ ਕੇਂਦਰ ਦੀ ਮੇਜ਼ਬਾਨੀ ਕਰਨ ਵਾਲੇ ਸੈਨ ਲੋਰੇਂਜ਼ੋ ਨੂਓਵੋ ਸ਼ਹਿਰ ਦੇ ਮੇਅਰ ਮੈਸੀਮੋ ਬੈਂਬੀਨੀ ਨੇ ਐਡਨਕ੍ਰੋਨੋਸ ਨੂੰ ਦੱਸਿਆ ਕਿ ਸੰਭਵ ਤੌਰ 'ਤੇ ਗੈਸ ਲੀਕ ਹੋਣ ਕਾਰਨ “ਇਥੇ ਇੱਕ ਧਮਾਕਾ ਹੋਇਆ ਸੀ”। ਜੋ ਕੁਝ ਵੀ ਹੋਇਆ ਇਸ ਦਾ ਸਹੀ ਕਾਰਨ ਜਾਂਚ ਤੋਂ ਬਾਅਦ ਪਤਾ ਲੱਗੇਗਾ।ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮੁਢਲੀ ਜਾਣਕਾਰੀ ਮੁਤਾਬਕ ਧਮਾਕੇ ਦੇ ਸਮੇਂ ਨਾਬਾਲਗਾਂ ਸਮੇਤ ਕਰੀਬ 30 ਲੋਕ ਇਮਾਰਤ ਦੇ ਅੰਦਰ ਸਨ ਪਰ ਮੌਕੇ 'ਤੇ ਕੰਮ ਕਰ ਰਹੇ ਫਾਇਰ ਫਾਈਟਰਾਂ ਨੇ ਮਲਬੇ ਹੇਠਾਂ ਹੋਰ ਲੋਕਾਂ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ :   ED ਵਿਭਾਗ ਦੀ ਵੱਡੀ ਕਾਰਵਾਈ, Hero Motocorp ਦੇ ਚੇਅਰਮੈਨ ਦੀਆਂ 3 ਜਾਇਦਾਦਾਂ ਜ਼ਬਤ

ਇਹ ਵੀ ਪੜ੍ਹੋ :    ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News