ਯੂਕ੍ਰੇਨ 'ਚ ਰੂਸ ਦੇ ਹਵਾਈ ਹਮਲੇ 'ਚ 12 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

Wednesday, Mar 30, 2022 - 10:41 AM (IST)

ਯੂਕ੍ਰੇਨ 'ਚ ਰੂਸ ਦੇ ਹਵਾਈ ਹਮਲੇ 'ਚ 12 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਕੀਵ (ਭਾਸ਼ਾ): ਯੂਕ੍ਰੇਨ ਦੇ ਦੱਖਣ-ਪੂਰਬੀ ਸ਼ਹਿਰ ਮਾਈਕੋਲਾਏਵ ਵਿੱਚ ਖੇਤਰੀ ਪ੍ਰਸ਼ਾਸਨ ਦੀ ਇੱਕ ਇਮਾਰਤ 'ਤੇ ਰੂਸੀ ਬਲਾਂ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਯੂਕਰੇਨ ਦੇ ਗ੍ਰਹਿ ਮੰਤਰਾਲੇ ਦੀ ਪ੍ਰੈਸ ਸੇਵਾ ਨੇ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ -ਕਮਲਾ ਹੈਰਿਸ ਨੇ ਅਮਰੀਕਾ ਨੂੰ ਇੰਡੋ-ਪੈਸੀਫਿਕ ਦਾ ਮਹੱਤਵਪੂਰਨ ਮੈਂਬਰ ਦੱਸਿਆ

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 8:45 'ਤੇ  (0545 GMT) ਹੋਏ ਹਵਾਈ ਹਮਲੇ ਨੇ ਨੌ ਮੰਜ਼ਿਲਾ ਇਮਾਰਤ ਦੇ ਕੇਂਦਰੀ ਹਿੱਸੇ ਨੂੰ ਤਬਾਹ ਕਰ ਦਿੱਤਾ।ਮੰਤਰਾਲੇ ਮੁਤਾਬਕ ਹਮਲੇ ਤੋਂ ਬਾਅਦ ਮਲਬੇ 'ਚੋਂ 18 ਲੋਕਾਂ ਨੂੰ ਬਚਾਇਆ ਗਿਆ।ਮੰਤਰਾਲੇ ਨੇ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਜਾਰੀ ਹੈ।


author

Vandana

Content Editor

Related News