ਪੂਰਬੀ ਤੁਰਕੀ ’ਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਬੱਸ ਪਲਟਣ ਨਾਲ 12 ਲੋਕਾਂ ਦੀ ਮੌਤ
Sunday, Jul 11, 2021 - 05:05 PM (IST)
ਇਸਤਾਂਬੁਲ (ਏਜੰਸੀ) : ਪੂਰਬੀ ਤੁਰਕੀ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਮਿੰਨੀ ਬੱਸ ਦੇ ਪਲਟ ਜਾਣ ਦੇ ਬਾਅਦ ਉਸ ਵਿਚ ਅੱਗ ਲੱਗ ਗਈ। ਘਟਨਾ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ ਹਨ। ਸਰਕਾਰੀ ਅਨਾਦੋਲੁ ਸਮਾਚਾਰ ਏਜੰਸੀ ਨੇ ਐਤਵਾਰ ਨੂੰ ਇਹ ਖ਼ਬਰ ਦਿੱਤੀ।
ਇਹ ਵੀ ਪੜ੍ਹੋ: ਢੀਠ ਪਾਕਿਸਤਾਨ, FATF ਦੀ ਗ੍ਰੇ ਲਿਸਟ ’ਚ ਰਹਿਣ ਦੇ ਬਾਵਜੂਦ ਨਹੀਂ ਲੈ ਰਿਹਾ ਅੱਤਵਾਦੀਆਂ ’ਤੇ ਐਕਸ਼ਨ
ਈਰਾਨ ਦੀ ਸਰਹੱਦ ਨਾਲ ਲੱਗਦੇ ਸੂਬੇ ਦੇ ਯੁਮਾਕਲੀ ਨੇੜੇ ਦੇਰ ਰਾਤ ਯਾਤਰਾ ਦੌਰਾਨ ਮਿੰਨੀ ਬੱਸ ਖੱਡ ਵਿਚ ਜਾ ਡਿੱਗੀ। ਟੈਲੀਵਿਜ਼ਨ ਪ੍ਰਸਾਰਣਾਂ ਨੇ ਸੜਕ ’ਤੇ ਐਮਰਜੈਂਸੀ ਸਹਾਇਤ ਕਰਮੀਆਂ ਵੱਲੋਂ ਜ਼ਖ਼ਮੀਆਂ ਦਾ ਇਲਾਜ ਕਰਦੇ ਅਤੇ ਮਲਬੇ ਵਿਚੋਂ ਜ਼ਖ਼ਮੀਆਂ ਨੂੰ ਬਾਹਰ ਕੱਢਦੇ ਦਿਖਾਇਆ। ਜ਼ਿਆਦਾਤਰ ਈਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਪ੍ਰਵਾਸੀ ਪੱਛਮੀ ਸ਼ਹਿਰ ਇਸਤਾਂਬੁਲ ਅਤੇ ਅੰਕਾਰਾ ਲਈ ਜਾਣ ਤੋਂ ਪਹਿਲਾਂ ਅਕਸਰ ਈਰਾਨ ਦੀ ਸਰਹੱਦ ਪਾਰ ਕਰਕੇ ਤੁਰਕੀ ਵਿਚ ਪ੍ਰਵੇਸ਼ ਕਰਦੇ ਹਨ।
ਇਹ ਵੀ ਪੜ੍ਹੋ: ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ
ਅੰਕਾਰਾ ਸਥਿਤ ਸੈਂਟਰ ਫਾਰ ਅਸਾਈਲਮ ਐਂਡ ਮਾਈਗ੍ਰੇਸ਼ਨ ਸਟਡੀਜ਼ ਦੇ ਪ੍ਰਧਾਨ ਮੇਤਿਨ ਕੋਰਾਬਤੀਰ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦੀ ਯੋਜਨਾ ਨਾਲ ਪ੍ਰਵਾਸੀਆਂ ਦੀ ਸੰਖਿਆ ਵਿਚ ਵਾਧਾ ਹੋਇਆ ਹੈ ਅਤੇ ਨੌਜਵਾਨ ਪਹਾੜੀ ਰਸਤੇ ਰਾਹੀਂ ਆਉਣ ਦੀ ਕੋਸ਼ਿਸ਼ ਕਰਦੇ ਹਨ। ਜੂਨ 2020 ਵਿਚ ਝੀਲ ਲੇਕ ਵਾਨ ਵਿਚ ਕਿਸ਼ਤੀ ਡੁੱਬਣ ਕਾਰਨ 60 ਤੋਂ ਜ਼ਿਆਦਾ ਪ੍ਰਵਾਸੀਆਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਕਲਪਨਾ ਅਤੇ ਸੁਨੀਤਾ ਤੋਂ ਬਾਅਦ ਭਾਰਤੀ ਮੂਲ ਦੀ ਇਕ ਹੋਰ ਧੀ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਦੀ ਉਡਾਣ