ਇਕਵਾਡੋਰ ਦੀ ਜੇਲ੍ਹ 'ਚ ਹੋਏ ਦੰਗੇ, 12 ਕੈਦੀਆਂ ਦੀ ਮੌਤ

Monday, Apr 04, 2022 - 01:31 PM (IST)

ਕੁਇਟੋ (ਵਾਰਤਾ)- ਇਕਵਾਡੋਰ ਦੀ ਇਕ ਜੇਲ੍ਹ ਵਿਚ ਹਿੰਸਕ ਦੰਗੇ ਦੌਰਾਨ ਘੱਟ ਤੋਂ ਘੱਟ 12 ਕੈਦੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਦੇਸ਼ ਦੇ ਸਭ ਤੋਂ ਵੱਡੇ ਸੁਧਾਰ ਕੇਂਦਰਾਂ ਵਿਚੋਂ ਇਕ ਕੁਏਨਕਾ ਸ਼ਹਿਰ ਦੀ ਤੂਰੀ ਜੇਲ੍ਹ ਵਿਚ ਐਤਵਾਰ ਨੂੰ ਇਹ ਦੰਗਾ ਹੋਇਆ।

ਇਹ ਵੀ ਪੜ੍ਹੋ: ਹਿੰਦੂ ਭਾਈਚਾਰੇ ਲਈ ਮਾਣ ਵਾਲੀ ਗੱਲ, ਨਿਊਯਾਰਕ 'ਚ ਮਸ਼ਹੂਰ ਗਣੇਸ਼ ਮੰਦਰ ਦੇ ਨਾਮ 'ਤੇ ਰੱਖਿਆ ਗਿਆ ਸੜਕ ਦਾ ਨਾਂ

PunjabKesari

ਦੰਗਿਆਂ ਦੇ ਜਵਾਬ ਵਿਚ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਰਾਸ਼ਟਰੀ ਪੁਲਸ ਅਤੇ ਹਥਿਆਰਬੰਦ ਬਲਾਂ ਦੇ 800 ਤੋਂ ਵੱਧ ਮੈਂਬਰਾਂ ਨੂੰ ਭੇਜਿਆ। ਗ੍ਰਹਿ ਮੰਤਰੀ ਪੈਟਰੀਸਿਓ ਕੈਰੀਲੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ 12 ਪੀੜਤਾਂ ਦੀ ਪਛਾਣ ਕੀਤੀ ਗਈ ਹੈ। ਕੈਰੀਲੋ ਨੇ ਕਿਹਾ ਹਿੰਸਾ ਗੈਂਗ ਨਾਲ ਸਬੰਧਤ ਸੀ। ਉਨ੍ਹਾਂ ਕਿਹਾ ਕਿ ਇੱਥੇ ਇਕ ਅਜਿਹਾ ਸੰਗਠਨ ਹੈ ਜੋ ਜੇਲ੍ਹ ਅੰਦਰ ਕੰਟਰੋਲ ਲੈਣਾ ਚਹੁੰਦਾ ਹੈ ਪਰ ਕੁੱਝ ਕੈਦੀਆਂ ਨੇ ਇਸ ਦਾ ਵਿਰੋਧ ਕੀਤਾ ਸੀ। 

ਇਹ ਵੀ ਪੜ੍ਹੋ: ਯੂਕ੍ਰੇਨ ਦੇ ਬੁਚਾ ਸ਼ਹਿਰ 'ਚ ਖਿਲਰੀਆਂ ਮਿਲੀਆਂ 400 ਤੋਂ ਵਧੇਰੇ ਲਾਸ਼ਾਂ, ਰੂਸ 'ਤੇ ਨਸਲਕੁਸ਼ੀ ਦਾ ਦੋਸ਼

ਅਧਿਕਾਰੀਆਂ ਮੁਤਾਬਕ ਇਸ ਦੌਰਾਨ 90 ਕੈਦੀਆਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿਚੋਂ 10 ਜ਼ਖ਼ਮੀ ਹੋ ਗਏ। ਕੈਰੀਲੋ ਨੇ ਕਿਹਾ ਕਿ ਬਦਕਿਸਮਤੀ ਨਾਲ, ਜੇਲ੍ਹਾਂ ਲੰਬੇ ਸਮੇਂ ਤੋਂ ਇਕ ਸਥਾਈ ਖ਼ਤਰਾ ਬਣ ਗਈਆਂ ਹਨ। ਅਸੀਂ ਲੋੜੀਂਦੀਆਂ ਕਾਰਵਾਈਆਂ ਕਰਨ ਜਾ ਰਹੇ ਹਾਂ। ਕੈਰੀਲੋ ਨੇ ਕਿਹਾ ਦੇਸ਼ ਦੀਆਂ ਹੋਰ ਜੇਲ੍ਹਾਂ ਵਿਚ ਵੀ ਸੰਭਾਵੀ ਦੰਗਿਆਂ ਨੂੰ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਬਰਾਮਦ ਵਧਾਉਣ ਲਈ ਭਾਰਤੀ ਰਾਜਦੂਤਾਂ ਦੀ ਅਹਿਮ ਭੁਮਿਕਾ, ਅਮਰੀਕਾ ਨਾਲ 70 ਅਰਬ ਡਾਲਰ ਦਾ ਹੋਵੇਗਾ ਕਾਰੋਬਾਰ

 


cherry

Content Editor

Related News