ਅਫ਼ਗਾਨਿਸਤਾਨ ’ਚੋਂ ਕੱਢੇ ਗਏ ਲੋਕਾਂ ਨੂੰ ਸ਼ਰਨ ਦੇਣ ਦੇ ਮਾਮਲੇ 'ਚ ਅਮਰੀਕੀ ਵਿਦੇਸ਼ ਮੰਤਰੀ ਦਾ ਵੱਡਾ ਬਿਆਨ
Saturday, Aug 21, 2021 - 12:43 PM (IST)
ਵਾਸ਼ਿੰਗਟਨ (ਭਾਸ਼ਾ) : ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਫ਼ਗਾਨਿਸਤਾਨ ’ਚੋਂ ਕੱਢੇ ਗਏ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਅਫ਼ਗਾਨ ਲੋਕਾਂ ਨੂੰ ਘੱਟ ਤੋਂ ਘੱਟ 13 ਦੇਸ਼ਾਂ ਨੇ ਅਸਥਾਈ ਤੌਰ ’ਤੇ ਸ਼ਰਨ ਦੇਣ ’ਤੇ ਸਹਿਮਤੀ ਜਤਾਈ ਹੈ ਅਤੇ ਅਮਰੀਕਾ ਸਮੇਤ ਲੱਗਭਗ 12 ਹੋਰ ਦੇਸ਼ਾਂ ਨੇ ਕੱਢੇ ਗਏ ਲੋਕਾਂ ਨੂੰ ਲਿਜਾਣ ਲਈ ਆਪਣੇ ਟਰਾਂਜ਼ਿਟ ਕੇਂਦਰਾਂ ਦਾ ਇਸਤੇਮਾਲ ਕੀਤੇ ਜਾਣ ’ਤੇ ਸਹਿਮਤੀ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਤੇ ਕਬਜ਼ਾ ਬਣਾਈ ਰੱਖਣ ਲਈ ਤਾਲਿਬਾਨ ਸਾਹਮਣੇ ਖੜ੍ਹਾ ਹੋਇਆ ‘ਨਕਦੀ ਸੰਕਟ’
ਬਲਿੰਕਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੰਭਾਵਿਤ ਅਫ਼ਗਾਨ ਸ਼ਰਨਾਰਥੀਆਂ ਜਿਨ੍ਹਾਂ ਦੀ ਅਮਰੀਕਾ ਵਿਚ ਮੁੜ ਵਸੇਬੇ ਦੀ ਪਹਿਲਾਂ ਤੋਂ ਵਿਵਸਥਾ ਨਹੀਂ ਕੀਤੀ ਗਈ ਹੈ, ਉਨ੍ਹਾਂ ਨੂੰ ਅਲਬਾਨੀਆ, ਕੈਨੇਡਾ, ਕੋਲੰਬੀਆ, ਕੋਸਟਾ ਰੀਕਾ, ਚਿਲੀ, ਕੋਸੋਵੋ, ਉਤਰੀ ਮਕਦੂਨੀਆ, ਮੈਕਸੀਕੋ, ਪੋਲੈਂਡ, ਕਤਰ, ਰਵਾਂਡਾ, ਯੁਕ੍ਰੇਨ ਅਤੇ ਯੂਗਾਂਡਾ ਵਿਚ ਕੇਂਦਰਾਂ ਵਿਚ ਜਗ੍ਹਾ ਦਿੱਤੀ ਜਾਏਗੀ। ਟਰਾਂਜ਼ਿਟ ਦੇਸ਼ਾਂ ਵਿਚ ਬਹਿਰੀਨ, ਬ੍ਰਿਟੇਨ, ਡੈਨਮਾਰਕ, ਜਰਮਨੀ, ਇਟਲੀ, ਕਜ਼ਾਕਿਸਤਾਨ, ਕੁਵੈਤ, ਕਤਲ, ਤਜ਼ਾਕਿਸਤਾਨ, ਤੁਰਕੀ, ਸੰਯੁਕਤ ਅਰਬ ਅਮੀਰਾਤ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।
ਇਹ ਵੀ ਪੜ੍ਹੋ: ਅੰਡਰਵਰਲਡ ਡੌਨ ਦੀ ਪ੍ਰੇਮਿਕਾ ਆਈ ਸਾਹਮਣੇ, ਕਿਹਾ ਫ਼ਿਲਮਾਂ ’ਚ ਲੱਗਦਾ ਹੈ ਦਾਊਦ ਇਬ੍ਰਾਹਿਮ ਦਾ ਪੈਸਾ
ਬਲਿੰਕਨ ਨੇ ਕਿਹਾ, ‘ਅਸੀਂ ਹੋਰ ਦੇਸ਼ਾਂ ਵੱਲੋਂ ਮਦਦ ਪ੍ਰਦਾਨ ਕਰਨ ’ਤੇ ਵਿਚਾਰ ਕੀਤੇ ਜਾਣ ਨਾਲ ਖ਼ੁਸ਼ ਹਾਂ। ਵਿਦੇਸ਼ਾਂ ਵਿਚ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਹਿਯੋਗੀ ਦੇਸ਼ਾਂ ਦੇ ਨਾਗਰਿਕਾਂ ਅਤੇ ਜੋਖ਼ਮ ਵਾਲੇ ਅਫ਼ਗਾਨਾਂ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਤੋਂ ਵੱਡੀ ਸਾਡੀ ਹੋਰ ਕੋਈ ਤਰਜੀਹ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।