ਗਾਜ਼ਾ ਪੱਟੀ ''ਤੇ ਝੜਪ ਦੌਰਾਨ 110 ਫਿਲਸਤੀਨੀ ਨਾਗਰਿਕ ਜ਼ਖਮੀ

Saturday, Feb 01, 2020 - 12:58 PM (IST)

ਗਾਜ਼ਾ ਪੱਟੀ ''ਤੇ ਝੜਪ ਦੌਰਾਨ 110 ਫਿਲਸਤੀਨੀ ਨਾਗਰਿਕ ਜ਼ਖਮੀ

ਗਾਜ਼ਾ- ਵੈਸਟ ਬੈਂਕ ਤੇ ਗਾਜ਼ਾ ਪੱਟੀ 'ਤੇ ਇਜ਼ਰਾਇਲੀ ਫੌਜੀਆਂ ਦੇ ਨਾਲ ਝੜਪ ਦੌਰਾਨ ਸ਼ੁੱਕਰਵਾਰ ਨੂੰ 110 ਤੋਂ ਵਧੇਰੇ ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗਏ। ਫਿਲਸਤੀਨ ਰੈਡ ਕ੍ਰਿਸੇਂਟ ਸੋਸਾਇਟੀ ਦੇ ਬੁਲਾਰੇ ਇਰਬ ਫੁਰਾਹਾ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਸਤਾਵਿਤ ਪੱਛਮੀ ਏਸ਼ੀਆ ਸ਼ਾਂਤੀ ਯੋਜਨਾ ਦੇ ਖਿਲਾਫ ਬੀਤੇ ਦਿਨ ਵੈਸਟ ਬੈਂਕ ਵਿਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋਇਆ।

ਸ਼੍ਰੀ ਫੁਕਾਹਾ ਨੇ ਕਿਹਾ ਕਿ ਵੈਸਟ ਬੈਂਕ ਵਿਚ ਰਾਮਲਾਹ, ਅਨਲ-ਬਿਰੇਚ, ਕਲਕਿਲਯਾ, ਜੇਰਿਕੋ ਤੇ ਹੋਬ੍ਰੋਨ ਸ਼ਹਿਰਾਂ ਵਿਚ ਇਜ਼ਰਾਇਲੀ ਫੌਜੀਆਂ ਦੇ ਨਾਲ ਝੜਪ ਵਿਚ 97 ਫਿਲਸਤੀਨੀ ਜ਼ਖਮੀ ਹੋ ਗਏ। ਬੁਲਾਰੇ ਦੇ ਮੁਤਾਬਕ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਰਬੜ ਦੀਆਂ ਗੋਲੀਆਂ ਦੇ ਨਾਲ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਗਏ। ਬੀਤੇ ਮੰਗਲਵਾਰ ਟਰੰਪ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਵਾਸ਼ਿੰਗਟਨ ਵਿਚ ਇਜ਼ਰਾਇਲ ਤੇ ਫਿਲਸਤੀਨ ਦੇ ਵਿਚਾਲੇ ਭਵਿੱਖ ਵਿਚ ਸ਼ਾਂਤੀ ਸਮਝੌਤੇ ਦੀਆਂ ਸ਼ਰਤਾਂ ਨੂੰ ਨਿਰਧਿਰਤ ਕੀਤਾ। ਸ਼੍ਰੀ ਨੇਤਨਯਾਹੂ ਨੇ ਸਮਝੌਤੇ ਦਾ ਸਮਰਥਨ ਕੀਤਾ ਹੈ ਜਦਕਿ ਫਿਲਸਤੀਨੀ ਨੇਤਾਵਾਂ ਨੇ ਸਮਝੌਤੇ ਦੀ ਨਿੰਦਾ ਕੀਤੀ ਹੈ ਤੇ ਇਸ 'ਤੇ ਸਹਿਮਤੀ ਨਹੀਂ ਜਤਾਈ ਹੈ।


author

Baljit Singh

Content Editor

Related News