ਖਿਡੌਣੇ ਵੇਚ ਕੇ ਅਰਬਪਤੀ ਬਣੀ 11 ਸਾਲ ਦੀ ਬੱਚੀ

Thursday, Jul 14, 2022 - 11:24 AM (IST)

ਖਿਡੌਣੇ ਵੇਚ ਕੇ ਅਰਬਪਤੀ ਬਣੀ 11 ਸਾਲ ਦੀ ਬੱਚੀ

ਮੈਲਬੌਰਨ (ਇੰਟ.)– ਅਜਿਹੇ ਬਹੁਤ ਹੀ ਘੱਟ ਲੋਕ ਹੋਣਗੇ ਜੋ 35-40 ਸਾਲ ਦੀ ਉਮਰ ਤੱਕ 1-2 ਕਰੋੜ ਦੀ ਜਾਇਦਾਦ ਜੁਟਾ ਸਕੇ ਹੋਣਗੇ ਪਰ ਇਕ ਅਜਿਹੀ ਬੱਚੀ, ਜਿਸ ਦੀ ਉਮਰ ਸਿਰਫ 11 ਸਾਲ ਹੈ, ਦੇ ਕੋਲ ਅਰਬਾਂ ਦੀ ਜਾਇਦਾਦ ਹੋ ਗਈ ਹੈ।ਇਹ ਸੁਣਨ ’ਚ ਉਂਝ ਤਾਂ ਕਾਫੀ ਅਜੀਬ ਲਗਦਾ ਹੈ ਪਰ ਗੱਲ ਬਿਲਕੁੱਲ ਸੱਚ ਹੈ। ਇੰਨੀ ਛੋਟੀ ਉਮਰ ’ਚ ਹੀ ਉਹ ਆਲੀਸ਼ਨ ਜ਼ਿੰਦਗੀ ਜੀ ਰਹੀ ਹੈ। 11 ਸਾਲ ਦੀ ਉਮਰ ’ਚ ਆਮ ਤੌਰ ’ਤੇ ਬੱਚੀਆਂ ਗੁੱਡੀਆਂ ਅਤੇ ਖਿਡੌਣਿਆਂ ਨਾਲ ਖੇਡੀਆਂ ਨਜ਼ਰ ਆਉਂਦੀਆਂ ਹਨ ਪਰ ਇਹ ਬੱਚੀ ਦੂਜਿਆਂ ਨੂੰ ਖਿਡੌਣਿਆਂ ਨਾਲ ਖਿਡਾ ਰਹੀ ਹੈ ਅਤੇ ਉਸ ਦੇ ਬਦਲੇ ਕਰੋੜਾਂ ਰੁਪਏ ਕਮਾ ਰਹੀ ਹੈ।

PunjabKesari

ਇਸ ਅਰਬਪਤੀ ਬੱਚੀ ਦਾ ਨਾਂ ਪਿਕਸੀ ਕਟਸ ਹੈ ਅਤੇ ਉਹ ਆਸਟ੍ਰੇਲੀਆ ਦੀ ਰਹਿਣ ਵਾਲੀ ਹੈ। ਪਿਕਸੀ ਨੇ ਖਿਡੌਣੇ ਵੇਚ ਕੇ ਅਰਬਾਂ ਦੀ ਜਾਇਦਾਦ ਬਣਾ ਲਈ ਹੈ। ਹਾਲਾਂਕਿ ਇਸ ਕੰਮ ’ਚ ਉਸ ਦੀ ਮਾਂ ਰਾਕਸੀ ਨੇ ਵੀ ਕਾਫੀ ਮਦਦ ਕੀਤੀ ਹੈ, ਜਿਸ ਦੀ ਬਦੌਲਤ ਅੱਜ ਬੱਚੀ ਉਸ ਮੁਕਾਮ ’ਤੇ ਹੈ, ਜਿਸ ਮੁਕਾਮ ’ਤੇ ਪਹੁੰਚਣ ਦਾ ਸੁਪਨਾ ਲੋਕ ਦੇਖਦੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 550 ਔਰਤਾਂ ਨੇ ਡਰਾਈਵਰਾਂ ਦੁਆਰਾ ਜਿਨਸੀ ਸ਼ੋਸ਼ਣ ਲਈ 'ਉਬੇਰ' 'ਤੇ ਕੀਤਾ ਮੁਕੱਦਮਾ

 

ਆਲੀਸ਼ਾਨ ਬੰਗਲੇ ’ਚ ਰਹਿੰਦੀ ਹੈ ਬੱਚੀ

ਪਿਕਸੀ ਆਪਣੀ ਮਾਂ ਨਾਲ ਇਕ ਆਲੀਸ਼ਾਨ ਬੰਗਲੇ ’ਚ ਰਹਿੰਦੀ ਹੈ, ਜਿਸ ਦੀ ਕੀਮਤ 34 ਕਰੋੜ ਰੁਪਏ ਤੋਂ ਵੀ ਵੱਧ ਹੈ। ਇਸ ਘਰ ’ਚ ਲੋੜ ਦੀਆਂ ਸਾਰੀਆਂ ਸੁੱਖ-ਸਹੂਲਤਾਂ ਮੌਜੂਦ ਹਨ, ਜਿਸ ’ਚ ਸਵੀਮਿੰਗ ਪੂਲ, ਜਿੰਮ ਆਦਿ ਸ਼ਾਮਲ ਹਨ। ਇੰਨਾ ਹੀ ਨਹੀਂ ਪਿਕਸੀ ਕਿਤੇ ਵੀ ਕਰੋੜਾਂ ਦੀ ਕਾਰ ਰਾਹੀਂ ਘੁੰਮਣ-ਫਿਰਨ ਜਾਂਦੀ ਹੈ। ਪਿਕਸੀ ਅਕਸਰ ਆਪਣੀ ਆਲੀਸ਼ਾਨ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ।ਪਿਕਸੀ ਖਿਡੌਣੇ ਤਾਂ ਵੇਚਦੀ ਹੀ ਹੈ, ਇਸ ਤੋਂ ਇਲਾਵਾ ਉਹ ਹੇਅਰ ਅਸੈੱਸਰੀਜ਼ ਵੀ ਵੇਚਦੀ ਹੈ, ਜਿਸ ’ਚ ਕਈ ਤਰ੍ਹਾਂ ਦੇ ਹੇਅਰਬੈਂਡਸ ਅਤੇ ਹੇਅਰਕਲਿੱਪਸ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਪਿਕਸੀ ਦੀ ਇਸ ਸਫਲਤਾ ਦੇ ਪਿੱਛੇ ਉਸ ਦੀ ਮਾਂ ਰਾਕਸੀ ਦਾ ਹੱਥ ਹੈ, ਜਿਸ ਨੂੰ ਲੋਕ ‘ਪੀ ਆਰ ਗੁਰੂ’ ਦੇ ਨਾਂ ਨਾਲ ਜਾਣਦੇ ਹਨ।


author

Vandana

Content Editor

Related News