ਬ੍ਰਿਟੇਨ ''ਚ ਭਾਰਤੀ ਮੂਲ ਦੇ ਕੰਪਨੀ ਨਿਰਦੇਸ਼ਕ ''ਤੇ 11 ਸਾਲ ਦੀ ਪਾਬੰਦੀ
Wednesday, Mar 10, 2021 - 09:20 PM (IST)
ਲੰਡਨ-ਭਾਰਤੀ ਮੂਲ ਦੇ ਇਕ ਕੰਪਨੀ ਨਿਰਦੇਸ਼ਕ 'ਤੇ ਫਰਮ ਦਾ ਸੰਚਾਲਨ ਕਰਨ 'ਤੇ 11 ਸਾਲ ਲਈ ਪਾਬੰਦੀ ਲਾ ਦਿੱਤੀ ਗਈ ਹੈ। ਬ੍ਰਿਟੇਨ ਦੀ ਮੁੜ-ਨਿਰਮਾਣ ਸੇਵਾ ਨੇ ਪਾਇਆ ਸੀ ਕਿ ਪ੍ਰੀਤੇਸ਼ ਲਡਾਵਾ (33) ਨੇ ਫਾਰੈਸਟ੍ਰੀ ਕਮਿਸ਼ਨ ਤੋਂ ਕਰੀਬ 6,35,000 ਪਾਊਂਡ ਦੀ ਗ੍ਰਾਂਟ ਪਾਉਣ ਲਈ ਗਲਤ ਦਾਅਵਾ ਕੀਤਾ ਸੀ। ਲਡਾਵਾ ਦਿ ਫਾਰੇਸਟ ਪ੍ਰੋਜੈਕਟ ਲਿਮਟਿਡ ਦੇ ਨਿਰਦੇਸ਼ਕ ਸਨ, ਜਿਸ ਦੀ ਸਥਾਪਨਾ 2010 'ਚ ਨਵੇਂ ਜੰਗਲ ਲਾਉਣ ਲਈ ਕੀਤੀ ਗਈ ਸੀ।
ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਮੁੜ-ਨਿਰਮਾਣ ਸੇਵਾ ਦੇ ਮੁੱਖ ਜਾਂਚਕਰਤਾ ਰਾਬ ਕਲਾਰਕ ਨੇ ਕਿਹਾ ਕਿ ਲਡਾਵਾ ਇਸ ਗ੍ਰਾਂਟ ਲਈ ਅਰਜ਼ੀ ਕਰਨ ਦੌਰਾਨ ਜਾਣਦੇ ਸਨ ਕਿ ਕੰਪਨੀ ਫੰਡ ਪ੍ਰਾਪਤ ਕਰਨ ਲਈ ਮਾਪਦੰਡ ਨੂੰ ਪੂਰਾ ਨਹੀਂ ਕਰਦੀ ਹੈ। ਲਡਾਵਾ 'ਤੇ ਪਾਬੰਦੀ 12 ਫਰਵਰੀ ਤੋਂ ਪ੍ਰਭਾਵੀ ਹੋਈ ਹੈ। ਇਸ ਦਾ ਮਤਲਬ ਹੈ ਕਿ ਉਹ ਅਦਾਲਤ ਦੀ ਇਜਾਜ਼ਾਤ ਤੋਂ ਬਿਨਾਂ ਕੰਪਨੀ ਦੇ ਪ੍ਰਬੰਧਨ ਕਾਰਜ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੰਚਾਲਿਤ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ -2022 ਤੱਕ ਕੋਰੋਨਾ ਵੈਕਸੀਨ ਦੀਆਂ 300 ਕਰੋੜ ਖੁਰਾਕਾਂ ਦੇ ਉਤਪਾਦਨ ਦਾ ਟੀਚਾ : ਫਾਈਜ਼ਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।