ਜਾਪਾਨ ''ਚ ਗਰਮੀ ਤੇ ਲੂ ਲੱਗਣ ਕਾਰਨ 11 ਹਲਾਕ

07/30/2019 2:14:02 PM

ਟੋਕੀਓ— ਜਾਪਾਨ 'ਚ ਪਿਛਲੇ ਇਕ ਹਫਤੇ ਦੇ ਅੰਦਰ ਭਿਆਨਕ ਗਰਮੀ ਦੌਰਾਨ ਲੂ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਤੇ 5,664 ਲੋਕ ਹਸਪਤਾਲ 'ਚ ਦਾਖਲ ਹਨ। ਜਾਪਾਨ ਦੇ ਫਾਇਰ ਬ੍ਰਿਗੇਡ ਤੇ ਆਪਦਾ ਪ੍ਰਬੰਧਨ ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ 22 ਜੁਲਾਈ ਤੋਂ 28 ਜੁਲਾਈ ਦੇ ਵਿਚਾਲੇ ਜ਼ਿਆਦਾਤਰ ਪਾਰਾ 32 ਤੋਂ 35 ਡਿਗਰੀ ਦੇ ਵਿਚਾਲੇ ਰਿਹਾ, ਜਿਸ ਦੇ ਕਾਰਨ ਕਈ ਲੋਕ ਬੀਮਾਰ ਪੈ ਗਏ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਜੂਨ ਤੇ ਜੁਲਾਈ ਦੇ ਮਹੀਨੇ 'ਚ ਗਰਮੀ ਨੇ ਪਿਛਲੇ 30 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ।


Baljit Singh

Content Editor

Related News