ਈਰਾਨ ''ਚ ਪੁਲਸ ਸਟੇਸ਼ਨ ''ਤੇ ਹਮਲਾ, 11 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Friday, Dec 15, 2023 - 06:29 PM (IST)

ਈਰਾਨ ''ਚ ਪੁਲਸ ਸਟੇਸ਼ਨ ''ਤੇ ਹਮਲਾ, 11 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਦੁਬਈ (ਏਜੰਸੀ): ਇੱਕ ਵੱਖਵਾਦੀ ਸਮੂਹ ਦੇ ਸ਼ੱਕੀ ਮੈਂਬਰਾਂ ਨੇ ਦੱਖਣ-ਪੂਰਬੀ ਈਰਾਨ ਦੇ ਇੱਕ ਪੁਲਸ ਸਟੇਸ਼ਨ 'ਤੇ ਰਾਤ ਵੇਲੇ ਹਮਲਾ ਕੀਤਾ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੀਵੀ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਡਿਪਟੀ ਗਵਰਨਰ ਅਲੀ ਰੇਜ਼ਾ ਮਰਹੇਮਤੀ ਨੇ ਦੱਸਿਆ ਕਿ ਤਹਿਰਾਨ ਤੋਂ ਕਰੀਬ 1,400 ਕਿਲੋਮੀਟਰ ਦੂਰ ਰਸਕ ਕਸਬੇ 'ਚ ਤੜਕੇ 2 ਵਜੇ ਹੋਏ ਹਮਲੇ 'ਚ ਸੀਨੀਅਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਮਾਰੇ ਗਏ। ਉਨ੍ਹਾਂ ਕਿਹਾ ਕਿ ਪੁਲਸ ਨੇ ਮੁਕਾਬਲੇ ਵਿੱਚ ਕਈ ਹਮਲਾਵਰਾਂ ਨੂੰ ਮਾਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਬੀਜਿੰਗ 'ਚ ਭਾਰੀ ਬਰਫਬਾਰੀ ਦੌਰਾਨ ਵਾਪਰਿਆ ਰੇਲ ਹਾਦਸਾ, 515 ਯਾਤਰੀ ਜ਼ਖਮੀ

ਸਰਕਾਰੀ ਟੈਲੀਵਿਜ਼ਨ ਰਿਪੋਰਟਾਂ ਨੇ ਹਮਲੇ ਲਈ ਵੱਖਵਾਦੀ ਸਮੂਹ ਜੈਸ਼ ਅਲ-ਅਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸੇ ਸਮੂਹ ਨੇ 2019 ਵਿੱਚ ਇੱਕ ਆਤਮਘਾਤੀ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿੱਚ ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਫੋਰਸ ਦੇ 27 ਮੈਂਬਰ ਮਾਰੇ ਗਏ ਸਨ। ਹਾਲ ਹੀ ਦੇ ਮਹੀਨਿਆਂ ਵਿੱਚ ਈਰਾਨ ਦੇ ਸੁੰਨੀ-ਪ੍ਰਭਾਵੀ ਖੇਤਰ ਵਿੱਚ ਅੱਤਵਾਦੀਆਂ ਅਤੇ ਛੋਟੇ ਵੱਖਵਾਦੀ ਸਮੂਹਾਂ ਨੇ ਸਰਕਾਰ ਵਿਰੁੱਧ ਬਗਾਵਤ ਦੇ ਹਿੱਸੇ ਵਜੋਂ ਪੁਲਿਸ ਸਟੇਸ਼ਨਾਂ 'ਤੇ ਹਮਲਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News