ਯੂਕ੍ਰੇਨ ਨੇੜੇ ਰੂਸੀ ਫ਼ੌਜ ਦੇ ''ਫਾਇਰਿੰਗ ਰੇਂਜ'' ''ਚ ਗੋਲੀਬਾਰੀ, 11 ਲੋਕਾਂ ਦੀ ਮੌਤ ਤੇ 15 ਜ਼ਖਮੀ (ਤਸਵੀਰਾਂ)

Sunday, Oct 16, 2022 - 10:00 AM (IST)

ਯੂਕ੍ਰੇਨ ਨੇੜੇ ਰੂਸੀ ਫ਼ੌਜ ਦੇ ''ਫਾਇਰਿੰਗ ਰੇਂਜ'' ''ਚ ਗੋਲੀਬਾਰੀ, 11 ਲੋਕਾਂ ਦੀ ਮੌਤ ਤੇ 15 ਜ਼ਖਮੀ (ਤਸਵੀਰਾਂ)

ਮਾਸਕੋ (ਭਾਸ਼ਾ)- ਯੂਕ੍ਰੇਨ ਨੇੜੇ ਰੂਸੀ ਫ਼ੌਜ ਦੀ ਫਾਇਰਿੰਗ ਰੇਂਜ ਵਿੱਚ ਦੋ ਵਿਅਕਤੀਆਂ ਨੇ ਫੌਜੀਆਂ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਰੂਸੀ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਗੋਲੀਬਾਰੀ ਸ਼ਨੀਵਾਰ ਨੂੰ ਦੱਖਣੀ-ਪੱਛਮੀ ਰੂਸ ਦੇ ਬੇਲਗੋਰੋਡ ਖੇਤਰ ਵਿਚ ਹੋਈ, ਜੋ ਯੂਕ੍ਰੇਨ ਦੀ ਸਰਹੱਦ ਨਾਲ ਲੱਗਦੀ ਹੈ। ਬਿਆਨ ਦੇ ਅਨੁਸਾਰ ਸਾਬਕਾ ਸੋਵੀਅਤ ਗਣਰਾਜ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਅਭਿਆਸ ਦੌਰਾਨ ਸਵੈਸੇਵੀ ਸੈਨਿਕਾਂ 'ਤੇ ਗੋਲੀਬਾਰੀ ਕੀਤੀ ਅਤੇ ਦੋਵੇਂ ਜਵਾਬੀ ਕਾਰਵਾਈ ਵਿੱਚ ਮਾਰੇ ਗਏ। 

ਮੰਤਰਾਲੇ ਨੇ ਇਸ ਘਟਨਾ ਨੂੰ ਅੱਤਵਾਦੀ ਫ਼ੌਜੀ ਸਿਖਲਾਈ ਪ੍ਰਾਪਤ ਨਾਗਰਿਕਾਂ ਦੀ ਜਲਦੀ ਤਾਇਨਾਤੀ ਦੇ ਆਦੇਸ਼ ਦੇ ਵਿਚਕਾਰ ਹੋਈ ਹੈ। ਰਾਸ਼ਟਰਪਤੀ ਦੇ ਇਸ ਹੁਕਮ ਦੇ ਵਿਰੋਧ 'ਚ ਪੂਰੇ ਰੂਸ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਹਜ਼ਾਰਾਂ ਲੋਕ ਦੇਸ਼ ਛੱਡ ਕੇ ਕਿਤੇ ਹੋਰ ਚਲੇ ਗਏ। ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2,22,000 ਤੋਂ 300,000 ਫ਼ੌਜੀ ਸਿਖਲਾਈ ਪ੍ਰਾਪਤ ਨਾਗਰਿਕਾਂ ਦੀ ਤਾਇਨਾਤੀ ਦਾ ਆਦੇਸ਼ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 33,000 ਪਹਿਲਾਂ ਹੀ ਮਿਲਟਰੀ ਯੂਨਿਟਾਂ ਵਿੱਚ ਸ਼ਾਮਲ ਹੋ ਚੁੱਕੇ ਹਨ, ਜਦੋਂ ਕਿ 16,000 ਯੂਕ੍ਰੇਨ ਵਿੱਚ ਚੱਲ ਰਹੇ ਫ਼ੌਜੀ ਆਪ੍ਰੇਸ਼ਨ ਦਾ ਹਿੱਸਾ ਬਣ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਵਿਦੇਸ਼ਾਂ 'ਚ ਪਾਕਿ ਮੰਤਰੀਆਂ ਦੀ ਫਜ਼ੀਹਤ, ਹੁਣ ਅਮਰੀਕਾ 'ਚ ਡਾਰ ਖ਼ਿਲਾਫ਼ ਲੱਗੇ ਚੋਰ-ਚੋਰ ਦੇ ਨਾਅਰੇ 

ਪੁਤਿਨ ਦੁਆਰਾ ਸਤੰਬਰ ਵਿੱਚ ਜਾਰੀ ਕੀਤੇ ਗਏ ਆਦੇਸ਼ ਦੇ ਤਹਿਤ 65 ਸਾਲ ਤੋਂ ਘੱਟ ਉਮਰ ਦੇ ਲਗਭਗ ਸਾਰੇ ਮਰਦ ਫ਼ੌਜੀ ਸਿਖਲਾਈ ਵਾਲੇ ਨਾਗਰਿਕਾਂ ਵਜੋਂ ਰਜਿਸਟਰਡ ਹਨ। ਇਸ ਫ਼ੈਸਲੇ 'ਤੇ ਆਮ ਲੋਕਾਂ 'ਚ ਨਾਂਹ-ਪੱਖੀ ਪ੍ਰਤੀਕਰਮ ਦੇਖਣ ਨੂੰ ਮਿਲਿਆ। ਰਾਸ਼ਟਰਪਤੀ ਦੇ ਇਸ ਹੁਕਮ ਤੋਂ ਬਾਅਦ ਹਜ਼ਾਰਾਂ ਲੋਕ ਰੂਸ ਛੱਡ ਕੇ ਗੁਆਂਢੀ ਮੁਲਕਾਂ ਵੱਲ ਪਰਵਾਸ ਕਰਨ ਲੱਗੇ। ਫਰਵਰੀ 'ਚ ਪੂਰਬੀ ਯੂਰਪੀ ਦੇਸ਼ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਡੂੰਘੀ ਫ਼ੌਜੀ ਅਤੇ ਆਮ ਨਾਗਰਿਕਾਂ ਦਾ ਨੁਕਸਾਨ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News