ਪਾਕਿਸਤਾਨ ’ਚ ਸ਼ੀਆ-ਸੁੰਨੀ ਝੜਪਾਂ ’ਚ ਹੁਣ ਤੱਕ 11 ਦੀ ਮੌਤ, ਹੱਤਿਆਵਾਂ ਵਿਰੁੱਧ ਬ੍ਰਿਟੇਨ ’ਚ ਪਾਕਿ ਦੂਤਘਰ ਬਾਹਰ ਵਿਖਾਵਾ
Thursday, Jul 13, 2023 - 06:06 PM (IST)
ਜਲੰਧਰ (ਇੰਟ.)- ਖੈਬਰ ਪਖਤੂਨਖਵਾਹ ਦੇ ਪਾਰਾਜਿਨਾਰ ਇਲਾਕੇ ਵਿਚ ਸੁੰਨੀ ਅਤੇ ਸ਼ੀਆ ਜਨਜਾਤੀਆਂ ਵਿਚਾਲੇ ਇਕ ਵਾਰ ਫਿਰ ਤੋਂ ਖੂਨੀ ਸੰਘਰਸ਼ ਸ਼ੁਰੂ ਹੋ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਦੋਹਾਂ ਭਾਈਚਾਰਿਆਂ ਵਿਚ ਹੋਈਆਂ ਖਤਰਨਾਕ ਝੜਪਾਂ ਵਿਚ ਮਰਨ ਵਾਲਿਆਂ ਦੀ ਗਿਣਤੀ 11 ਹੋ ਚੁੱਕੀ ਹੈ ਜਦਕਿ 67 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਸ ਦਰਮਿਆਨ ਪਾਰਾਚਿਨਾਰ ਵਿਚ ਸ਼ੀਆ ਹੱਤਿਆਵਾਂ ਿਵਰੁੱਧ ਬਰਮਿੰਘਮ ਵਿਚ ਪਾਕਿ ਵਣਜ ਦੂਤਘਰ ਦੇ ਸਾਹਮਣੇ ਸ਼ੀਆ ਭਾਈਚਾਰੇ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਜ਼ਮੀਨ ਵਿਵਾਦ ਨਾਲ ਸੁਰੂ ਹੋਈਆਂ ਝੜਪਾਂ
ਜਾਣਕਾਰੀ ਮੁਤਾਬਕ 5 ਦਿਨ ਪਹਿਲਾਂ ਜ਼ਮੀਨ ਵਿਵਾਦ ਨੂੰ ਲੈ ਕੇ ਦੋਹਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਝੜਪਾਂ ਸ਼ੁਰੂ ਹੋਈਆਂ ਸਨ, ਜਿਸ ਨਾਲ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰ ਵਿਚ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸੰਘਰਸ਼ ਵਿਚਾਲੇ ਆਵਾਜਾਈ ਰੁਕੀ ਹੋਈ ਹੈ ਜਿਸਦੇ ਕਾਰਨ ਲੋਕਾਂ ਨੂੰ ਭੋਜਨ, ਦਵਾਈਆਂ ਅਤੇ ਈਂਧਣ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੀਆ ਭਾਈਚਾਰੇ ਦੇ ਲੋਕਾਂ ਨੇ ਖੈਬਰ ਪਖਤੂਨਖਵਾਹ ਦੀ ਰਾਜਧਾਨੀ ਪੇਸ਼ਾਵਰ ਨਾਲ ਜੋੜਨ ਵਾਲੀ ਇਕੋ-ਇਕ ਸੜਕ ਨੂੰ ਰੋਕਣ ਲਈ ਪਾਬੰਦਾਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਨਾਲ-ਨਾਲ ਸੁੰਨੀ ਅੱਤਵਾਦੀਆਂ ਨੂੰ ਦੋਸ਼ੀ ਠਹਿਰਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੈਰਿਸ ਪਹੁੰਚੇ PM ਨਰਿੰਦਰ ਮੋਦੀ, ਹਵਾਈ ਅੱਡੇ 'ਤੇ ਹੋਇਆ ਨਿੱਘਾ ਸਵਾਗਤ
ਮਿਜ਼ਾਈਲਾਂ ਅਤੇ ਰਾਕੇਟਾਂ ਦੀ ਵਰਤੋਂ
ਹਥਿਆਰਾਂ ਦੀ ਹਿੰਸਕ ਵਰਤੋਂ ਕਾਰਨ ਸਿੱਖਿਆ ਸੰਸਥਾਨ, ਬਾਜ਼ਾਰ ਅਤੇ ਦਫਤਰ ਬੰਦ ਹੋ ਗਏ ਹਨ। ਜਨਜਾਤੀਆਂ ਵਿਚ ਜੰਗਬੰਦੀ ਹੋ ਚੁੱਕੀ ਸੀ, ਪਰ ਕਿਹਾ ਜਾ ਰਿਹਾ ਹੈ ਕਿ ਸਮਝੌਤਿਆਂ ਦੇ ਬਾਵਜੂਦ ਇਹ ਸੰਘਰਸ਼ ਫਿਰ ਤੋਂ ਤੇਜ਼ ਹੋ ਗਿਆ ਹੈ। ਸ਼ੀਆ ਅਤੇ ਸੁੰਨੀ ਭਾਈਚਾਰੇ ਦੇ ਲੋਕਾਂ ਨੇ ਝੜਪਾਂ ਵਿਚ ਇਕ-ਦੂਸਰੇ ਦੇ ਵਿਰੁੱਧ ਮਿਜ਼ਾਈਲਾਂ ਅਤੇ ਰਾਕੇਟਾਂ ਸਮੇਤ ਭਾਰੀ ਹਥਿਆਰਾਂ ਦੀ ਵਰਤੋਂ ਕੀਤਾ ਹੈ। ਜ਼ਿਕਰਯੋਗ ਹੈ ਕਿ ਤੁਰੀ, ਬੰਗਸ਼ ਅਤੇ ਮੈਂਗਲ ਜਨਜਾਤੀਆਂ ਵਿਚਾਲੇ ਜ਼ਮੀਨ ਵਿਵਾਦ ਨੂੰ ਲੈਕੇ ਦਹਾਕਿਆਂ ਤੋਂ ਸ਼ੀਆ-ਸੁੰਨੀ ਸੰਘਰਸ਼ ਚਲ ਰਿਹਾ ਹੈ। ਤੁਰੀ ਆਦੀਵਾਸੀ ਸ਼ੀਆ ਹਨ, ਜਦਕਿ ਮੈਂਗਲ ਸੁੰਨੀ ਹਨ। ਹਾਲਾਂਕਿ, ਬੰਗਸ਼ ਜਨਜਾਤੀ ਵਿਚ ਸ਼ੀਆ ਅਤੇ ਸੁੰਨੀ ਦੋਨੋਂ ਹਨ।
ਅਫਗਾਨੀ ਅੱਤਵਾਦੀ ਕਰ ਰਹੇ ਹਨ ਘੁਸਪੈਠ
ਸਥਾਨਕ ਮੀਡੀਆ ਮੁਤਾਬਕ ਪਾਰਾਚਿਨਾਰ ਦੇ ਨਿਵਾਸੀਆਂ ਨੇ ਸਰਹੱਦ ਦੀ ਬਾੜ ਤੋੜਕੇ ਪਾਕਿਸਤਾਨ ’ਚ ਵਿਚ ਐਂਟਰੀ ਕਰਨ ਵਾਲੇ ਅਫਗਾਨਿਸਤਾਨ ਦੇ ਅੱਤਵਾਦੀਆਂ ਨੂੰ ਨਹੀਂ ਰੋਕਣ ਲਈ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਇਸ ਵਿਚ ਇਕ ਸਥਾਨਕ ਨੇਤਾ ਸ਼ਬੀਰ ਸਾਜਿਦ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਫਗਾਨ ਜਿਹਾਦ ਦੇ ਸੰਚਾਲਕ ਲੜਾਕਿਆਂ ਲਈ ਇਕ ਸੁਰੱਖਿਅਤ ਖੇਤਰ ਬਣਾਉਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਅਫਗਾਨਿਸਤਾਨ ਵਿਚ ਲਾਂਚ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।