ਇੰਡੋਨੇਸ਼ੀਆ ''ਚ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ, 9 ਲਾਪਤਾ

Friday, Apr 28, 2023 - 09:42 AM (IST)

ਪੇਕਨਬਾਰੂ/ਇੰਡੋਨੇਸ਼ੀਆ (ਭਾਸ਼ਾ)- ਪੱਛਮੀ ਇੰਡੋਨੇਸ਼ੀਆ ਵਿਚ ਇਕ ਕਿਸ਼ਤੀ ਦੇ ਡੁੱਬਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਅਜੇ ਵੀ ਲਾਪਤਾ ਹਨ। ਕਿਸ਼ਤੀ ਵਿਚ ਘੱਟੋ-ਘੱਟ 78 ਲੋਕ ਸਵਾਰ ਸਨ। ਪੇਕਨਬਾਰੂ ਤਲਾਸ਼ ਅਤੇ ਬਚਾਅ ਏਜੰਸੀ ਦੇ ਮੁਖੀ ਨਿਓਮਨ ਸਿਧਾਕਾਰਿਆ ਨੇ ਦੱਸਿਆ ਕਿ ਬਚਾਅ ਕਰਮੀਆਂ ਨੂੰ ਹੁਣ ਤੱਕ 11 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਹੁਣ ਤੱਕ 58 ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿਚੋਂ ਕਈ ਲੋਕ ਘੰਟਿਆਂ ਤੱਕ ਪਾਣੀ ਵਿਚ ਰਹਿਣ ਕਾਰਨ ਬੇਹੋਸ਼ ਹੋ ਗਏ ਸਨ।

ਇਹ ਵੀ ਪੜ੍ਹੋ: CM ਮਾਨ ਨੇ ਜਲੰਧਰ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਸੁਸ਼ੀਲ ਰਿੰਕੂ ਨੂੰ ਜਿਤਾ ਕੇ ਸਾਡਾ ਹੌਸਲਾ ਵਧਾਓ

ਸਥਾਨਕ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋ ਰਹੀ ਫੁਟੇਜ ਵਿਚ ਇਕ ਪਲਟੀ ਹੋਈ ਕਿਸ਼ਤੀ (ਸਪੀਡਬੋਟ) 'ਤੇ ਖੜੇ ਲੋਕ ਮੱਛੀ ਫੜਨ ਵਾਲੀ ਕਿਸ਼ਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਸਿਧਾਕਾਰਿਆ ਨੇ ਦੱਸਿਆ ਕਿ 'ਐਵਲਿਨ ਕੈਲਿਸਟਾ 01' ਵਿਚ 72 ਯਾਤਰੀ ਅਤੇ ਚਾਲਕ ਦਦ ਦੇ 6 ਮੈਂਬਰ ਸਵਾਰ ਸਨ। ਜ਼ਿਆਦਾਤਰ ਲੋਕ ਪਰਿਵਾਰ ਦੇ ਮੈਂਬਰਾਂ ਨਾਲ ਈਦ-ਉਲ-ਫਿਤਰ ਦੀ ਛੁੱਟੀ ਮਨਾਉਣ ਲਈ ਆਪਣੇ ਗ੍ਰਹਿ ਨਗਰ ਤੋਂ ਪਰਤ ਰਹੇ ਸਨ। ਰਿਆਊ ਸੂਬੇ ਵਿਚ ਇੰਦਰਗਿਰੀ ਹਿਲਿਰ ਰੀਜੈਂਸੀ ਦੇ ਟੈਂਬਿਲਾਹਨ ਕਸਬੇ ਵਿਚ ਇਕ ਬੰਦਰਗਾਰ ਤੋਂ ਨਿਕਲਣ ਦੇ ਕਰੀਬ 3 ਘੰਟੇ ਬਾਅਦ ਵੀਰਵਾਰ ਦੁਪਹਿਰ ਨੂੰ ਕਿਸ਼ਤੀ ਡੁੱਬ ਗਈ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀਆਂ ਦੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 27 ਮਿਲੀਅਨ ਡਾਲਰ ਦੇ 556 ਵਾਹਨ ਬਰਾਮਦ


cherry

Content Editor

Related News