ਹਾਂਗਕਾਂਗ ਯੂਨੀਵਰਸਿਟੀ 'ਚ 100 ਪ੍ਰਦਰਸ਼ਨਕਾਰੀ ਅਜੇ ਵੀ ਮੌਜੂਦ

Tuesday, Nov 19, 2019 - 01:54 PM (IST)

ਹਾਂਗਕਾਂਗ ਯੂਨੀਵਰਸਿਟੀ 'ਚ 100 ਪ੍ਰਦਰਸ਼ਨਕਾਰੀ ਅਜੇ ਵੀ ਮੌਜੂਦ

ਹਾਂਗਕਾਂਗ, (ਭਾਸ਼ਾ)— ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਘੱਟ ਤੋਂ ਘੱਟ 100 ਪ੍ਰਦਰਸ਼ਨਕਾਰੀ ਮੰਗਲਵਾਰ ਨੂੰ ਵੀ ਹਾਂਗਕਾਂਗ ਯੂਨੀਵਰਸਿਟੀ 'ਚ ਮੌਜੂਦ ਹਨ। ਸ਼ਹਿਰ ਦੀ ਨੇਤਾ ਕੈਰੀ ਲਾਮ ਨੇ ਕਿਹਾ ਕਿ 600 ਲੋਕ ਹਾਂਗਕਾਂਗ ਪਾਲਟੈਕਨਿਕ ਕੰਪਲੈਕਸ ਤੋਂ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 18 ਸਾਲ ਤੋਂ ਘੱਟ ਉਮਰ ਵਾਲੇ 200 ਲੋਕ ਸ਼ਾਮਲ ਹਨ। ਪੁਲਸ ਨੇ ਯੂਨੀਵਰਸਿਟੀ ਨੂੰ ਚਾਰੋ ਪਾਸਿਓਂ ਘੇਰ ਲਿਆ ਹੈ ਅਤੇ ਜੋ ਵੀ ਬਾਹਰ ਨਿਕਲਦਾ ਹੈ, ਉਸ ਨੂੰ ਉਹ ਗ੍ਰਿਫਤਾਰ ਕਰ ਰਹੇ ਹਨ।

ਲਾਮ ਨੇ ਕਿਹਾ ਕਿ ਜੋ 18 ਸਾਲ ਤੋਂ ਘੱਟ ਉਮਰ ਦੇ ਹਨ, ਉਨ੍ਹਾਂ ਨੂੰ ਤਤਕਾਲ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਪਰ ਬਾਅਦ 'ਚ ਉਨ੍ਹਾਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਕੀ 400 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਲਾਹਕਾਰਾਂ ਨਾਲ ਬੈਠਕ ਮਗਰੋਂ ਉਨ੍ਹਾਂ ਨੇ ਕਿਹਾ ਕਿ ਉਹ ਯੂਨੀਵਰਸਿਟੀ ਕੰਪਲੈਕਸ 'ਚ ਮੌਜੂਦ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਆਉਣ ਲਈ ਮਨਾਉਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰੇਗੀ ਤਾਂਕਿ ਜਿੰਨੀ ਜਲਦੀ ਹੋ ਸਕੇ ਇਸ ਪੂਰੀ ਮੁਹਿੰਮ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਖਤਮ ਕਰਾਇਆ ਜਾ ਸਕੇ। ਹਾਂਗਕਾਂਗ 'ਚ ਪ੍ਰਦਰਸ਼ਨ ਸ਼ੁਰੂ ਹੋਏ ਪੰਜ ਮਹੀਨੇ ਹੋ ਚੁੱਕੇ ਹਨ ਤੇ ਯੂਨੀਵਰਸਿਟੀਆਂ ਇਨ੍ਹਾਂ ਪ੍ਰਦਰਸ਼ਨਾਂ ਲਈ ਲੜਾਈ ਦੇ ਮੈਦਾਨ ਬਣ ਰਹੇ ਹਨ।


Related News