ਪਿਆਨੋ ਦੇ ਸੁਰੀਲੇ ਸੰਗੀਤ 'ਚ ਡਾਕਟਰਾਂ ਨੇ ਕੀਤਾ ਬੱਚੇ ਦਾ ਆਪਰੇਸ਼ਨ (ਵੀਡੀਓ ਤੇ ਤਸਵੀਰਾਂ)

Wednesday, Nov 18, 2020 - 02:00 PM (IST)

ਪਿਆਨੋ ਦੇ ਸੁਰੀਲੇ ਸੰਗੀਤ 'ਚ ਡਾਕਟਰਾਂ ਨੇ ਕੀਤਾ ਬੱਚੇ ਦਾ ਆਪਰੇਸ਼ਨ (ਵੀਡੀਓ ਤੇ ਤਸਵੀਰਾਂ)

ਰੋਮ(ਬਿਊਰੋ): ਆਮਤੌਰ 'ਤੇ ਜਦੋਂ ਹਸਪਤਾਲ ਵਿਚ ਮਰੀਜ਼ ਦਾ ਆਪਰੇਸ਼ਨ ਹੁੰਦਾ ਹੈ ਤਾਂ ਉਸ ਵੇਲੇ ਕਮਰੇ ਵਿਚ ਲੱਗੀਆਂ ਮਸ਼ੀਨਾਂ ਦੀ ਬੀਪਿੰਗ ਦੀ ਆਵਾਜ਼ ਹੀ ਸੁਣਾਈ ਦਿੰਦੀ ਹੈ। ਇਟਲੀ ਵਿਚ ਇਕ ਬੱਚੇ ਦੇ ਆਪਰੇਸ਼ਨ ਮਸ਼ੀਨਾਂ ਦੀ ਬੀਪ ਦੀ ਆਵਾਜ਼ ਵਿਚ ਨਹੀਂ ਸਗੋਂ ਪਿਆਨੋ ਦੇ ਸੁਰੀਲੇ ਸੰਗੀਤ ਦੇ ਵਿਚ ਹੋਇਆ। ਅਸਲ ਵਿਚ 16 ਨਵੰਬਰ ਨੂੰ ਜਦੋਂ ਇਟਲੀ ਵਿਚ ਇਕ 10 ਸਾਲ ਦੇ ਬੱਚੇ ਦੀ ਸਰਜਰੀ ਹੋਈ ਤਾਂ ਉਸ ਦੇ ਚਾਰੇ ਪਾਸੇ ਮਸ਼ੀਨਾਂ ਦੀ ਬੀਪਿੰਗ ਦੀ ਆਵਾਜ਼ ਨਹੀਂ ਸਗੋਂ ਨੇੜੇ ਇਕ ਪਿਆਨੋ 'ਤੇ ਵੱਜਣ ਵਾਲੇ 'ਹੀਲਿੰਗ' ਸੰਗੀਤ ਦੀ ਸੁਰੀਲੀ ਆਵਾਜ਼ ਆ ਰਹੀ ਸੀ।

PunjabKesari

ਨਿਊਰੋਸਰਜਰੀ ਵਿਭਾਗ ਦੇ ਪ੍ਰਮੁੱਖ ਡਾਕਟਰ ਰੌਬਰਟੋ ਟ੍ਰਿਗਨੀ ਐਂਕੋਨਾ ਦੇ ਸੇਲਸੀ ਹਸਪਤਾਲ ਵਿਚ ਆਪਣੀ ਟੀਮ ਦੇ ਨਾਲ ਇਕ ਬੱਚੇ ਦੀ ਰੀੜ੍ਹ ਹੀ ਹੱਡੀ ਦਾ ਆਪਰੇਸ਼ਨ ਕਰ ਰਹੇ ਸੀ। ਡਾਕਟਰ ਰੌਬਰਟੋ ਦੀ ਅਗਵਾਈ ਵਿਚ ਬੱਚੇ ਦੀ ਰੀੜ੍ਹ ਦੀ ਹੱਡੀ ਵਿਚ ਦੋਹਰੇ ਟਿਊਮਰ ਨੂੰ ਕੱਢਿਆ ਗਿਆ। ਜਿਸ ਸਮੇਂ ਆਪਰੇਸ਼ਨ ਚੱਲ ਰਿਹਾ ਸੀ ਉਸ ਦੌਰਾਨ ਜੀਵ ਵਿਗਿਆਨੀ ਐਮਿਲਿਯਾਨੋ ਟੋਸੋ ਨੇ ਆਪਰੇਸ਼ਨ ਥੀਏਟਰ ਵਿਚ ਇਕ ਪਿਆਨੋ 'ਤੇ ਸੁਰੀਲਾ ਸੰਗੀਤ ਵਜਾਇਆ ਤਾਂ ਜੋ ਬੱਚੇ ਦਾ ਧਿਆਨ ਉਸ ਦੇ ਸਰੀਰ ਵਿਚ ਹੋ ਰਹੇ ਆਪਰੇਸ਼ਨ 'ਤੇ ਨਾ ਜਾਵੇ ਅਤੇ ਉਹ ਸੰਗੀਤ ਵਿਚ ਇੰਝ ਗੁੰਮ ਹੋ ਜਾਵੇ ਕਿ ਡਾਕਟਰ ਆਰਾਮ ਨਾਲ ਉਸ ਦਾ ਆਪਰੇਸ਼ਨ ਪੂਰਾ ਕਰ ਸਕਣ। 

PunjabKesari

ਟੀਮ ਨੇ ਚਾਰ ਘੰਟੇ ਦੇ ਆਪਰੇਸ਼ਨ ਦੇ ਦੌਰਾਨ ਮਾਨੀਟਰ ਦੇ ਮਾਧਿਅਮ ਨਾਲ ਦਿਮਾਗ ਵਿਚ ਚੱਲ ਰਹੀ ਗਤੀਵਿਧੀ ਦੇਖੀ ਅਤੇ ਕਿਹਾ ਕਿ ਉਹ ਗਤੀਵਿਧੀ ਵਿਚ ਤਬਦੀਲੀ ਦੇਖ ਰਹੇ ਸਨ ਕਿਉਂਕਿ ਸੰਗੀਤ ਉਸ ਵਿਚ ਅਹਿਮ ਰੋਲ ਨਿਭਾ ਰਿਹਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਸਾਊਥ ਆਸਟ੍ਰੇਲੀਆ 'ਚ ਕੋਰੋਨਾ ਦਾ ਮੁੜ ਖ਼ਤਰਾ, ਲੱਗੀ ਤਾਲਾਬੰਦੀ

ਇਸ ਨਾਲ ਬੱਚੇ ਦਾ ਧਿਆਨ ਆਪਰੇਸ਼ਨ ਵੱਲ ਘੱਟ ਗਿਆ ਜਿਸ ਨਾਲ ਡਾਕਟਰਾਂ ਨੂੰ ਆਪਰੇਸ਼ਨ ਪੂਰਾ ਕਰਨ ਵਿਚ ਮਦਦ ਮਿਲੀ। ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਵਰਤਮਾਨ ਵਿਚ ਰਿਕਵਰੀ ਕਰ ਰਿਹਾ ਹੈ ਪਰ ਇਕ ਹੋਰ ਆਪਰੇਸ਼ਨ ਦੀ ਲੋੜ ਹੈ ਜਾਂ ਨਹੀਂ ਇਹ ਦੇਖਣ ਦੇ ਲਈ ਅੱਗੇ ਉਸ ਦੇ ਕਈ ਹੋਰ ਟੈਸਟ ਕੀਤੇ ਜਾਣਗੇ।

 


author

Vandana

Content Editor

Related News