ਨਾਈਜੀਰੀਆ ''ਚ ਸੰਨ੍ਹ ਲਗਾ ਕੇ ਕੀਤੇ ਗਏ ਹਮਲੇ ''ਚ 10 ਫੌਜੀਆਂ ਦੀ ਮੌਤ
Friday, Feb 07, 2025 - 12:26 PM (IST)

ਡਕਾਰ/ਸੇਨੇਗਲ (ਏਜੰਸੀ)- ਪੱਛਮੀ ਨਾਈਜੀਰੀਆ ਵਿਚ ਬੁਰਕੀਨਾ ਫਾਸੋ ਨਾਲ ਲੱਗਦੀ ਸਰਹੱਦ 'ਤੇ ਪਸ਼ੂ ਤਸਕਰਾਂ ਖਿਲਾਫ ਕਾਰਵਾਈ ਕਰਨ ਲਈ ਭੇਜੀ ਗਈ ਇੱਕ ਫੌਜੀ ਟੁਕੜੀ 'ਤੇ ਹਥਿਆਰਬੰਦ ਹਮਲਾਵਰਾਂ ਨੇ ਸੰਨ੍ਹ ਲਗਾ ਕੇ ਹਮਲਾ ਕਰ ਦਿੱਤਾ, ਜਿਸ ਵਿੱਚ ਘੱਟੋ-ਘੱਟ 10 ਫੌਜੀ ਮਾਰੇ ਗਏ। ਨਾਈਜੀਰੀਆ ਦੀ ਫੌਜੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਕੈਨੇਡਾ ਵੀ ਹੋਇਆ ਸਖਤ, ਇਨ੍ਹਾਂ ਲੋਕਾਂ 'ਤੇ ਕਾਰਵਾਈ ਦੇ ਹੁਕਮ
ਫੌਜ ਨੇ ਬੁੱਧਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਫੌਜ ਦੀ ਟੁਕੜੀ ਸੋਮਵਾਰ ਨੂੰ ਤਕਜ਼ਾਤ ਪਿੰਡ ਵਿੱਚ ਪਸ਼ੂ ਤਸਕਰਾਂ ਨੂੰ ਫੜਨ ਲਈ ਤਾਇਨਾਤ ਕੀਤੀ ਗਈ ਸੀ। ਬਿਆਨ ਵਿੱਚ ਕਿਹਾ ਗਿਆ ਹੈ, "ਮੁਹਿੰਮ ਦੌਰਾਨ, ਅਪਰਾਧੀਆਂ ਦੇ ਇੱਕ ਸਮੂਹ ਨੇ ਸੁਰੱਖਿਆ ਬਲਾਂ 'ਤੇ ਸੰਨ੍ਹ ਲਗਾ ਕੇ ਹਮਲਾ ਕੀਤਾ, ਜਿਸ ਵਿੱਚ ਸਾਡੇ 10 ਫੌਜੀ ਮਾਰੇ ਗਏ।"
ਇਹ ਵੀ ਪੜ੍ਹੋ: ਹਿਰਾਸਤ 'ਚ ਲਈ ਗਈ ਮਸ਼ਹੂਰ ਅਦਾਕਾਰਾ, ਲੱਗੇ ਇਹ ਦੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8