ਚੀਨ ''ਚ ਕੋਲੇ ਦੀ ਖਾਨ ''ਚ ਹੋਏ ਹਾਦਸੇ ''ਚ 10 ਲੋਕਾਂ ਦੀ ਮੌਤ

Saturday, Jan 13, 2024 - 05:26 PM (IST)

ਚੀਨ ''ਚ ਕੋਲੇ ਦੀ ਖਾਨ ''ਚ ਹੋਏ ਹਾਦਸੇ ''ਚ 10 ਲੋਕਾਂ ਦੀ ਮੌਤ

ਬੀਜਿੰਗ (ਭਾਸ਼ਾ)- ਚੀਨ ਦੇ ਹੇਨਾਨ ਸੂਬੇ ਵਿਚ ਇਕ ਕੋਲੇ ਦੀ ਖਾਨ ਵਿਚ ਹੋਏ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਪ੍ਰਸਾਰਕ 'ਸੀ.ਸੀ.ਟੀ.ਵੀ.' ਨੇ ਕਿਹਾ ਕਿ ਇਹ ਹਾਦਸਾ ਪਿੰਗਡਿੰਗਸ਼ਾਨ ਵਿੱਚ ਸ਼ੁੱਕਰਵਾਰ ਦੁਪਹਿਰ ਕਰੀਬ 2:55 ਵਜੇ ਵਾਪਰਿਆ। ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਕੋਲੇ ਅਤੇ ਗੈਸ 'ਚ ਧਮਾਕਾ ਹੋਣ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ: ਮਾਰੀਸ਼ਸ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਲਈ ਕੀਤਾ ਇਹ ਵੱਡਾ ਐਲਾਨ

ਸਰਕਾਰੀ ਮੀਡੀਆ ਸੰਗਠਨ 'ਚਾਈਨਾ ਡੇਲੀ' ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ‘ਪਿੰਗਡਿੰਗਸ਼ਾਨ ਤਿਆਨਾਨ ਕੋਲ ਮਾਈਨਿੰਗ ਕੰਪਨੀ ਲਿਮਟਿਡ’ ਦੀ ਕੋਲੇ ਦੀ ਖਾਨ ਵਿੱਚ ਵਾਪਰਿਆ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਖਾਨ 'ਚ ਕੁੱਲ 425 ਲੋਕ ਕੰਮ ਕਰ ਰਹੇ ਸਨ, ਜਿਨ੍ਹਾਂ 'ਚੋਂ 380 ਨੂੰ ਬਾਹਰ ਕੱਢ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਕੋਲਾ ਖਾਨ ਦੇ ਇੰਚਾਰਜ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਚੀਨ ਵਿੱਚ ਮਾਈਨਿੰਗ ਦੌਰਾਨ ਹਾਦਸੇ ਆਮ ਹਨ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਚੀਨ ਦੁਨੀਆ ਦਾ ਸਭ ਤੋਂ ਵੱਡਾ ਕੋਲੇ ਦਾ ਉਤਪਾਦਕ ਅਤੇ ਖਪਤਕਾਰ ਹੈ।

ਇਹ ਵੀ ਪੜ੍ਹੋ: ਯੂਰਪ ਤੋਂ ਅਮਰੀਕਾ ਤੱਕ ਰਾਮ ਭਗਤਾਂ 'ਚ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਉਤਸ਼ਾਹ, ਪੈਰਿਸ 'ਚ ਵੀ ਨਿਕਲੇਗੀ ਰਾਮ ਰੱਥ ਯਾਤਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News