ਮਿਸਰ ''ਚ ਫੌਜ ਦੀ ਵੱਡੀ ਮੁਹਿੰਮ, ਮਾਰੇ 10 ਅੱਤਵਾਦੀ

Tuesday, Feb 13, 2018 - 05:41 PM (IST)

ਮਿਸਰ ''ਚ ਫੌਜ ਦੀ ਵੱਡੀ ਮੁਹਿੰਮ, ਮਾਰੇ 10 ਅੱਤਵਾਦੀ

ਕਾਹਿਰਾ (ਵਾਰਤਾ)— ਮਿਸਰ ਦੇ ਸਿਨਾਈ ਸੂਬੇ ਵਿਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 10 ਅੱਤਵਾਦੀ ਮਾਰੇ ਗਏ ਹਨ ਅਤੇ 400 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ ਕੁਝ ਵਿਦੇਸ਼ੀ ਵੀ ਸ਼ਾਮਲ ਹਨ। ਮਿਸਰ ਦੇ ਸਰਕਾਰੀ ਟੈਲੀਵਿਜ਼ਨ ਨੇ ਫੌਜ ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਫੌਜ ਅਤੇ ਪੁਲਸ ਨੇ ਮਿਲ ਕੇ ਅੱਤਵਾਦੀਆਂ ਅਤੇ ਅਪਰਾਧੀਆਂ ਵਿਰੁੱਧ ਦੇਸ਼ ਭਰ ਵਿਚ ਬੀਤੇ ਦਿਨੀਂ ਇਕ ਵੱਡੀ ਮੁਹਿੰਮ ਚਲਾਈ। ਇਸ ਮੁਹਿੰਮ ਜ਼ਰੀਏ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਿਸਰ ਵਿਚ ਪਿਛਲੇ ਸਾਲ ਨਵੰਬਰ ਵਿਚ ਇਕ ਮਸਜਿਦ 'ਚ ਭਿਆਨਕ ਬੰਬ ਧਮਾਕੇ ਵਿਚ 300 ਲੋਕ ਮਾਰ ਗਏ ਸਨ ਅਤੇ ਇਸ ਹਮਲੇ ਤੋਂ ਬਾਅਦ ਰਾਸ਼ਟਰਪਤੀ ਫਤਹਿ ਅਲ ਸੀਸੀ ਨੇ ਫੌਜ ਨੂੰ ਅੱਤਵਾਦੀਆਂ ਵਿਰੁੱਧ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੰਦੇ ਹੋਏ ਤਿੰਨ ਮਹੀਨਿਆਂ ਵਿਚ ਮਾਰਨ ਦੇ ਹੁਕਮ ਦਿੱਤੇ ਸਨ।


Related News