ਕ੍ਰੋਏਸ਼ੀਆ 'ਚ ਵਾਪਰਿਆ ਸੜਕ ਹਾਦਸਾ, 10 ਲੋਕਾਂ ਦੀ ਮੌਤ ਤੇ 45 ਜ਼ਖਮੀ

Sunday, Jul 25, 2021 - 05:28 PM (IST)

ਕ੍ਰੋਏਸ਼ੀਆ 'ਚ ਵਾਪਰਿਆ ਸੜਕ ਹਾਦਸਾ, 10 ਲੋਕਾਂ ਦੀ ਮੌਤ ਤੇ 45 ਜ਼ਖਮੀ

ਕ੍ਰੋਏਸ਼ੀਆ (ਭਾਸ਼ਾ): ਕ੍ਰੋਏਸ਼ੀਆ ਵਿਚ ਐਤਵਾਰ ਤੜਕੇ ਹਾਈਵੇਅ 'ਤੇ ਇਕ ਬੱਸ ਪਲਟ ਗਈ। ਇਸ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 45 ਹੋਰ ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਲਾਵੋਨਸਕੀ ਬ੍ਰੋਡ ਕਸਬੇ ਨੇੜੇ ਰਾਜਧਾਨੀ ਜਾਗਰੇਬ ਅਤੇ ਸਰਬੀਆ ਦੀ ਸਰਹੱਦ ਵਿਚਕਾਰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਵਾਪਰਿਆ। ਘਟਨਾਸਥਲ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਦਮਕਲ ਕਰਮੀ ਅਤੇ ਬਚਾਅ ਕਰਮੀ ਬੱਸ ਦੇ ਆਲੇ-ਦੁਆਲੇ ਖੜ੍ਹੇ ਹਨ ਜਦਕਿ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ ਭਾਰੀ ਮੀਂਹ ਨਾਲ 'ਹੜ੍ਹ' ਦੀ ਸਥਿਤੀ, ਹਜ਼ਾਰਾਂ ਲੋਕਾਂ ਕੱਢੇ ਗਏ ਸੁਰੱਖਿਅਤ

ਪੁਲਸ ਨੇ ਦੱਸਿਆ ਕਿ ਬੱਸ 'ਤੇ ਕੋਸੋਵ ਦੀ ਲਾਈਸੈਂਸ ਪਲੇਟ ਲੱਗੀ ਹੈ ਅਤੇ ਉਹ ਜਰਮਨੀ ਤੋਂ ਕੋਸੋਵੋ ਦੀ ਰਾਜਧਾਨੀ ਪ੍ਰਿਸਟੀਨਾ ਦੀ ਨਿਯਮਿਤ ਯਾਤਰਾ 'ਤੇ ਜਾ ਰਹੀ ਸੀ। ਬੱਸ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ। ਸਥਾਨਕ ਪੁਲਸ ਪ੍ਰਮੁੱਖ ਫੈਂਜੋ ਗਾਲਿਕ ਨੇ ਦੱਸਿਆ ਕਿ ਬੱਸ ਵਿਚ 60 ਤੋਂ ਵੱਧ ਲੋਕ ਸਵਾਰ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਹਮਣੇ ਵਾਪਰਿਆ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਹਾਦਸਾ ਹੈ। ਉਹਨਾਂ ਨੇ ਦੱਸਿਆ ਕਿ 45 ਜ਼ਖਮੀਆਂ ਨੂੰ ਸਲਾਵੋਨਸਕੀ ਬ੍ਰੋਡ ਦੇ ਹਸਪਤਾਲ ਭੇਜਿਆ ਗਿਆ ਹੈ। ਹਸਪਤਾਲ ਦੇ ਮੁੱਖੀ ਜੋਸਿਪ ਸਮਰਡਜਿਕ ਨੇ ਦੱਸਿਆ ਕਿ 8 ਜ਼ਖਮੀਆਂ ਦੀ ਹਾਲਤ ਨਾਜੁਕ ਹੈ। 

ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਐਨਡ੍ਰੇਜ ਪਲੈਕੋਵਿਕ ਨੇ ਘਟਨਾ 'ਤੇ ਦੁੱਖ ਤੋ ਸੋਗ ਪ੍ਰਗਟ ਕੀਤਾ ਅਤੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਕੋਸੋਵੋ ਦੇ ਲੋਕਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਟਵੀਟ ਕਰ ਕੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਆਸ ਜਤਾਈ।


author

Vandana

Content Editor

Related News