ਬੇਰੂਤ: ਰਿਹਾਇਸ਼ੀ ਅਪਾਰਟਮੈਂਟ ''ਤੇ ਇਜ਼ਰਾਈਲ ਦਾ ਹਵਾਈ ਹਮਲਾ, 10 ਦੀ ਮੌਤ, 25 ਜ਼ਖ਼ਮੀ
Tuesday, Nov 19, 2024 - 03:21 PM (IST)
ਬੇਰੂਤ (ਏਜੰਸੀ)- ਮੱਧ ਬੇਰੂਤ ਵਿੱਚ ਇੱਕ ਰਿਹਾਇਸ਼ੀ ਅਪਾਰਟਮੈਂਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 25 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਥਾਨਕ ਟੀਵੀ ਚੈਨਲ ਅਲ-ਜਾਦੀਦ ਨੇ ਦਿੱਤੀ। ਇਕ ਨਿਊਜ਼ ਏਜੰਸੀ ਅਨੁਸਾਰ, ਹਵਾਈ ਹਮਲੇ ਵਿਚ ਜ਼ਕਾਕ ਬਲੈਟ ਖੇਤਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ। ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਨਾਗਰਿਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ: ਮੋਗੇ ਦੀ ਜੰਮਪਲ ਪੰਜਾਬਣ ਤਲਵਿੰਦਰ ਕੌਰ ਨੇ ਆਸਟ੍ਰੇਲੀਆਈ ਟਾਊਨ ਐਰਾਰਟ ਦੀ ਕੌਂਸਲ ਚੋਣ ਜਿੱਤੀ
ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਇਜ਼ਰਾਈਲ ਨੇ ਮੱਧ ਬੇਰੂਤ 'ਤੇ ਹਮਲਾ ਕੀਤਾ। ਇਜ਼ਰਾਇਲੀ ਹਵਾਈ ਹਮਲਿਆਂ ਨੇ ਨਾਗਰਿਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਕਈ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ। ਹਵਾਈ ਹਮਲੇ ਦਾ ਟਾਰਗੇਟ ਕੀ ਸੀ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਜ਼ਰਾਇਲੀ ਫੌਜ 23 ਸਤੰਬਰ ਤੋਂ ਲੈਬਨਾਨ 'ਤੇ ਹਵਾਈ ਹਮਲੇ ਕਰ ਰਹੀ ਹੈ। ਇਸ ਨੇ ਸਰਹੱਦ ਦੇ ਪਾਰ 'ਸੀਮਤ' ਜ਼ਮੀਨੀ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਹਿਜ਼ਬੁੱਲਾ ਨੂੰ ਕਮਜ਼ੋਰ ਕਰਨਾ ਹੈ। ਇਸ ਦੇ ਨਾਲ ਹੀ ਲੇਬਨਾਨੀ ਸਮੂਹ ਵੀ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗ ਕੇ ਜਵਾਬੀ ਕਾਰਵਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ: ਡੇਟ 'ਤੇ ਜਾਣ 'ਤੇ ਮਿਲੇਗਾ ਬੋਨਸ, ਕਰਮਚਾਰੀਆਂ ਲਈ ਇਸ ਕੰਪਨੀ ਨੇ ਬਣਾਈ ਖਾਸ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8