ਸਪੇਨ ਵਿਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਯਾਦ 'ਚ 10 ਦਿਨਾਂ ਦਾ ਸੋਗ

Wednesday, May 27, 2020 - 07:21 PM (IST)

ਸਪੇਨ ਵਿਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਯਾਦ 'ਚ 10 ਦਿਨਾਂ ਦਾ ਸੋਗ

ਮੈਡ੍ਰਿਡ- ਸਪੇਨ ਵਿਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ਵਿਚ ਸੋਗ ਲਈ ਦੇਸ਼ ਵਿਚ 14,000 ਤੋਂ ਵੱਧ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ। ਸਪੇਨ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਯਾਦ ਵਿਚ 10 ਦਿਨਾਂ ਤੱਕ ਸੋਗ ਰਹੇਗਾ। ਦੱਸ ਦਈਏ ਕਿ ਸਪੇਨ ਵਿਚ ਕੋਰੋਨਾ ਕਾਰਨ 27 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਤੇ ਉਨ੍ਹਾਂ ਦੀ ਯਾਦ ਵਿਚ ਸਪੇਨ ਦੇ ਰਾਜਾ ਫਿਲਿਪ ਛੇਵੇਂ ਦੀ ਅਗਵਾਈ ਵਿਚ ਬੁੱਧਵਾਰ ਨੂੰ ਦੁਪਹਿਰ ਸਮੇਂ ਥੋੜ੍ਹੀ ਦੇਰ ਮੌਨ ਰੱਖੀ ਗਈ।

ਪ੍ਰਧਾਨ ਮੰਤਰੀ ਪੇਡਰੋ ਸਾਂਚੇਜ, ਹੋਰ ਸੰਸਦ ਮੈਂਬਰਾਂ, ਸਿਹਤ ਕਾਮਿਆਂ ਅਤੇ ਹੋਰ ਨਾਗਰਿਕਾਂ ਨੇ ਵੀ ਉਨ੍ਹਾਂ ਲੋਕਾਂ ਦੇ ਸਨਮਾਨ ਵਿਚ ਸਾਰੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਹਨ । 1970 ਦਹਾਕੇ ਦੇ ਅਖੀਰ ਵਿਚ ਸਪੇਨ ਵਿਚ ਲੋਕਤੰਤਰ ਬਹਾਲ ਹੋਣ ਦੇ ਬਾਅਦ ਇਹ ਦੇਸ਼ ਵਿਚ ਸਭ ਤੋਂ ਲੰਬੇ ਸਮੇਂ ਤੱਕ ਦਾ ਸੋਗ ਰੱਖਿਆ ਗਿਆ ਹੈ।


author

Sanjeev

Content Editor

Related News