ਕੋਵਿਡ-19 : ਨਿਊਜ਼ੀਲੈਂਡ 'ਚ ਕੋਰੋਨਾ ਇਨਫੈਕਸ਼ਨ ਦੇ 10 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ
Friday, Jul 15, 2022 - 11:09 AM (IST)
ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 10,470 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਸਾਰੇ ਸਥਾਨਕ ਤੌਰ 'ਤੇ ਪ੍ਰਸਾਰਿਤ ਮਾਮਲੇ ਹਨ। ਇਸ ਦੌਰਾਨ ਮਹਾਮਾਰੀ ਕਾਰਨ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਮੰਕੀਪਾਕਸ ਦੇ 1,000 ਤੋਂ ਵੱਧ ਕੇਸ ਦਰਜ
ਇਸ ਤੋਂ ਇਲਾਵਾ ਦੇਸ਼ ਵਿਚ ਕੋਰੋਨਾ ਦੇ 333 ਮਾਮਲੇ ਹਨ, ਜੋ ਕਿ ਵਿਦੇਸ਼ਾਂ ਤੋਂ ਆਏ ਸੰਕਰਮਿਤ ਲੋਕਾਂ ਵਿਚ ਪਾਏ ਗਏ ਹਨ। ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿਚ 773 ਮਰੀਜ਼ ਕੋਰੋਨਾ ਦੇ ਇਲਾਜ ਅਧੀਨ ਹਨ, ਜਿਨ੍ਹਾਂ ਵਿਚੋਂ 14 ਇੰਟੈਂਸਿਵ ਕੇਅਰ ਵਿਭਾਗ ਵਿਚ ਹਨ। 2020 ਦੀ ਸ਼ੁਰੂਆਤ ਵਿੱਚ ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਦਸਤਕ ਦੇਣ ਤੋਂ ਬਾਅਦ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1,474,875 ਤੱਕ ਪਹੁੰਚ ਗਈ ਹੈ।