ਅਮਰੀਕਾ ਦੀ ਯੂਨੀਵਰਸਿਟੀ ਨੇਡ਼ੇ ਗੋਲੀਬਾਰੀ, 1 ਦੀ ਮੌਤ
Saturday, Feb 29, 2020 - 12:57 AM (IST)

ਵਰਜੀਨੀਆ - ਅਮਰੀਕਾ ਵਿਚ ਸ਼ੁੱਕਰਵਾਰ ਸਵੇਰੇ ਮੋਰਗਨਟਾਊਨ ਸ਼ਹਿਰ ਵਿਚ ਸਥਿਤ ਵੈਸਟ ਵਰਜੀਨੀਆ ਯੂਨੀਵਰਸਿਟੀ ਨੇਡ਼ੇ ਗੋਲੀਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ। ਗੋਲੀਬਾਰੀ ਵਿਚ 1 ਵਿਦਿਆਰਥੀ ਦੀ ਮੌਤ ਹੋ ਗਈ। ਸਥਾਨਕ ਨਿਊਜ਼ ਸਾਈਟ ਮੁਤਾਬਕ ਗੋਲੀਬਾਰੀ 2 ਨੌਜਵਾਨਾਂ ਵੱਲੋਂ ਕੀਤੀ ਗਈ। ਇਸ ਦੀ ਜਾਣਕਾਰੀ ਅੰਗ੍ਰੇਜ਼ੀ ਵੈੱਬਸਾਈਟ ਏ. ਬੀ. ਸੀ. ਨੇ ਦਿੱਤੀ ਹੈ। ਰਿਪੋਰਟ ਮੁਤਾਬਕ ਗੋਲੀਬਾਰੀ ਕਾਲਜ ਪਾਰਕ ਵਿਚ ਸਵੇਰੇ ਕਰੀਬ 4 ਵਜੇ ਹੋਈ।
ਗੋਲੀਬਾਰੀ ਤੋਂ ਥੋਡ਼ੀ ਦੇਰ ਬਾਅਦ ਪੁਲਸ ਨੇ ਉਨ੍ਹਾਂ 2 ਨੌਜਵਾਨਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ, ਜਿਨ੍ਹਾਂ ਵਿਚੋਂ ਇਕ ਦੀ ਉਮਰ 21 ਅਤੇ ਦੂਜੀ ਦੀ ਉਮਰ 20 ਸਾਲ ਦੱਸੀ ਗਈ ਹੈ ਪਰ ਪੁਲਸ ਵੱਲੋਂ ਉਨ੍ਹਾਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ ਅਤੇ ਨਾ ਹੀ ਉਨ੍ਹਾਂ ਬਾਰੇ ਕੁਝ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਬਾਰੇ ਉਹ ਅਜੇ ਜਾਂਚ ਕਰ ਰਹੀ ਹੈ ਕਿ ਗੋਲੀਬਾਰੀ ਕਿਸ ਕਾਰਨ ਕੀਤੀ ਗਈ। ਦੱਸ ਦਈਏ ਕਿ ਵੈਸਟ ਵਰਜੀਨੀਆ ਯੂਨੀਵਰਸਿਟੀ ਪੈਨਸਲਵੇਨੀਆ ਬਾਰਡਰ ਨੇਡ਼ੇ ਸਥਿਤ ਹੈ ਅਤੇ ਇਸ ਯੂਨੀਵਰਸਿਟੀ ਵਿਚ ਕਰੀਬ 26,000 ਵਿਦਿਆਰਥੀ ਪਡ਼੍ਹਦੇ ਹਨ।