ਹਵਾ 'ਚ ਜ਼ੋਰਦਾਰ ਹਿੱਲਿਆ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼, 1 ਦੀ ਮੌਤ, 30 ਯਾਤਰੀ ਜ਼ਖ਼ਮੀ

Tuesday, May 21, 2024 - 06:40 PM (IST)

ਇੰਟਰਨੈਸ਼ਨਲ ਡੈਸਕ : ਲੰਡਨ ਤੋਂ ਆਉਣ ਵਾਲੀ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਗੰਭੀਰ ਹਵਾਈ ਗੜਬੜ ਦਾ ਸਾਹਮਣਾ ਕਰਨ ਤੋਂ ਬਾਅਦ ਬੈਂਕਾਕ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਦੂਜੇ ਪਾਸੇ ਸਿੰਗਾਪੁਰ ਏਅਰਲਾਈਨਜ਼ ਨੇ ਇਸ ਘਟਨਾ ਦੌਰਾਨ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਕਈ ਥਾਈ ਮੀਡੀਆ ਆਉਟਲੈਟਸ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ 30 ਯਾਤਰੀ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, "ਜਹਾਜ਼ ਬੋਇੰਗ 777-300ER ਸੀ, ਜਿਸ ਵਿੱਚ ਕੁੱਲ 211 ਯਾਤਰੀ ਅਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ।" ਇਸ ਹਵਾਈ ਘਟਨਾ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਰਨਵੇ ਤੋਂ ਤਬਦੀਲ ਕਰਨ ਲਈ ਸਮਿਥੀਵੇ ਸ਼੍ਰੀਨਾਕਾਰਿਨ ਹਸਪਤਾਲ ਦੀਆਂ ਸਥਾਨਕ ਐਮਰਜੈਂਸੀ ਟੀਮਾਂ ਮੌਕੇ 'ਤੇ ਮੌਜੂਦ ਸਨ। ਸੁਵਰਨਭੂਮੀ ਏਅਰਪੋਰਟ ਦੁਆਰਾ ਲਾਈਨ ਮੈਸੇਜਿੰਗ ਪਲੇਟਫਾਰਮ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਘਟਨਾ ਵਾਲੀ ਥਾਂ ਵੱਲ ਵਧਦੀ ਹੋਈ ਐਂਬੂਲੈਂਸਾਂ ਦੀ ਇੱਕ ਲਾਈਨ ਦਿਖਾਈ ਦਿੱਤੀ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਸਿੰਗਾਪੁਰ ਏਅਰਲਾਈਨਜ਼ ਨੇ ਇਕ ਬਿਆਨ 'ਚ ਕਿਹਾ, ''ਅਸੀਂ ਉਸ ਯਾਤਰੀ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ, ਜਿਨ੍ਹਾਂ ਨੇ ਇਸ ਹਵਾਈ ਘਟਨਾ 'ਚ ਆਪਣੀ ਜਾਨ ਗੁਆ ​​ਦਿੱਤੀ। ਦੱਸ ਦੇਈਏ ਕਿ ਜਹਾਜ਼ ਦੇ ਉਡਾਣ ਭਰਦੇ ਸਮੇਂ ਜਦੋਂ ਹਵਾ ਬੇਕਾਬੂ ਹੋ ਕੇ ਉਸ ਦੇ ਖੰਭਾਂ ਨਾਲ ਟਕਰਾ ਜਾਂਦੀ ਹੈ ਤਾਂ ਜਹਾਜ਼ ਵਿੱਚ ਏਅਰ ਟਰਬਿਊਲੈਂਸ ਹੁੰਦਾ ਹੈ। ਇਸ ਕਾਰਨ ਜਹਾਜ਼ ਨਿਰਧਾਰਿਤ ਉਚਾਈ ਤੋਂ ਉੱਪਰ-ਨੀਚੇ ਜਾਣ ਲੱਗ ਜਾਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਝਟਕੇ ਲੱਗਣੇ ਸ਼ੁਰੂ ਹੋ ਜਾਂਦੇ ਹਨ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News