ਬ੍ਰਿਟੇਨ ''ਚ ਅਗਸਤ ਤੱਕ ਰੋਜ਼ਾਨਾ 1 ਲੱਖ ਨਵੇਂ ਕੋਰੋਨਾ ਮਰੀਜ਼ ਮਿਲਣ ਦਾ ਖਦਸ਼ਾ

Wednesday, Jul 07, 2021 - 03:49 PM (IST)

ਲੰਡਨ (ਬਿਊਰੋ): ਬ੍ਰਿਟੇਨ ਵਿਚ ਜਲਦੀ ਹੀ ਰੋਜ਼ਾਨਾ 1 ਲੱਖ ਤੋਂ ਵਧੇਰੇ ਕੋਰੋਨਾ ਮਰੀਜ਼ ਮਿਲ ਸਕਦੇ ਹਨ। ਬ੍ਰਿਟੇਨ ਦੇ ਨਵੇਂ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਇਹ ਦਾਅਵਾ ਕੀਤਾ। ਹਾਲੇ ਇੱਥੇ ਰੋਜ਼ਾਨਾ ਕਰੀਬ 27 ਹਜ਼ਾਰ ਨਵੇਂ ਮਰੀਜ਼ ਮਿਲ ਰਹੇ ਹਨ।ਇੱਥੇ ਦੱਸ ਦਈਏ ਕਿ ਮੈਟ ਹੈਨਕਾਕ ਦੇ ਅਸਤੀਫ਼ੇ ਦੇ ਬਾਅਦ ਜਾਵਿਦ 10 ਦਿਨ ਪਹਿਲਾਂ ਹੀ ਸਿਹਤ ਮੰਤਰੀ ਬਣੇ ਹਨ। 

ਜਾਵਿਦ ਨੇ ਕਿਹਾ ਕਿ ਨਵੇਂ ਕੋਰੋਨਾ ਵੈਰੀਐਂਟ ਕਾਰਨ ਗਰਮੀਆਂ ਵਿਚ ਮਤਲਬ ਜੁਲਾਈ, ਅਗਸਤ ਮਹੀਨੇ ਬ੍ਰਿਟੇਨ ਵਿਚ ਕੋਰੋਨਾ ਇਨਫੈਕਸਨ ਦੀ ਸਥਿਤੀ ਬਦਤਰ ਹੋ ਸਕਦੀ ਹੈ। ਜਾਵਿਦ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇਸ਼ ਨੂੰ 19 ਜੁਲਾਈ ਤੋਂ ਅਨਲੌਕ ਕਰਨ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ-  ਯੂਕੇ: ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਏ ਇਹਨਾਂ ਲੋਕਾਂ ਨੂੰ 16 ਅਗਸਤ ਤੋਂ ਮਿਲੇਗੀ ਇਕਾਂਤਵਾਸ ਹੋਣ ਦੀ ਛੋਟ

ਇਸ 'ਤੇ ਜਾਵਿਦ ਨੇ ਕਿਹਾ ਕਿ ਭਵਿੱਖ ਵਿਚ ਕੁਝ ਪਾਬੰਦੀਆਂ ਨੂੰ ਮੁੜ ਲਾਗੂ ਕਰਨ ਦੀ ਲੋੜ ਹੋਵੇਗੀ। 19 ਜੁਲਾਈ ਆਉਂਦੇ-ਆਉਂਦੇ ਦੇਸ਼ ਵਿਚ ਰੋਜ਼ਾਨਾ 50 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਮਿਲ ਸਕਦੇ ਹਨ। ਉਸ ਮਗਰੋਂ ਇਹ ਅੰਕੜਾ ਜਲਦੀ ਹੀ ਦੁੱਗਣਾ ਹੋ ਸਕਦਾ ਹੈ। ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਾ ਵਧੇ। ਹਾਲੇ ਰੋਜ਼ਾਨਾ 300 ਕੋਰੋਨਾ ਮਰੀਜ਼ ਹਸਪਤਾਲ ਵਿਚ ਦਾਖਲ ਹੋ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਡੈਲਟਾ ਤੋਂ ਵੀ ਵਧੇਰੇ ਖ਼ਤਰਨਾਕ ਦੁਨੀਆ ਦੇ 30 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ 'ਲੈਮਬਡਾ' ਵੈਰੀਐਂਟ


Vandana

Content Editor

Related News