US : ਹੋਟਲ ''ਚ ਲੱਗੀ ਅੱਗ ਕਾਰਨ 1 ਵਿਅਕਤੀ ਦੀ ਮੌਤ ਤੇ 7 ਜ਼ਖਮੀ

2/8/2020 11:40:50 AM

ਲਾਸ ਏਂਜਲਸ— ਅਮਰੀਕਾ ਦੇ ਲਾਸ ਏਂਜਲਸ ਦੇ ਵੈਨਿਸ ਹੋਟਲ 'ਚ ਅੱਗ ਲੱਗ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 7 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਐਮਰਜੈਂਸੀ ਕਰੂ ਨੂੰ ਸਥਾਨਕ ਸਮੇਂ ਮੁਤਾਬਕ ਤੜਕੇ 2 ਵਜੇ ਬੁਲਾਇਆ ਗਿਆ। ਇੱਥੇ 2 ਮੰਜ਼ਲਾਂ ਇਮਾਰਤ 'ਚ ਅੱਗ ਲੱਗ ਗਈ ਸੀ। ਮ੍ਰਿਤਕ ਇਕ 62  ਕੁ ਸਾਲਾ ਵਿਅਕਤੀ ਦੱਸਿਆ ਜਾ ਰਿਹਾ ਅਤੇ ਹੋਰ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹਨ, ਜਿਨ੍ਹਾਂ ਦੀ ਸਥਿਤੀ ਗੰਭੀਰ ਹੈ। ਬਾਕੀ 5 ਵਿਅਕਤੀ ਵੀ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਕ 60 ਸਾਲਾ ਔਰਤ ਨੇ ਜਾਨ ਬਚਾਉਣ ਲਈ ਦੂਜੀ ਮੰਜ਼ਲ ਤੋਂ ਛਾਲ ਮਾਰੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਮਰੇ 'ਚ ਹੀਟਰ ਲੱਗਾ ਸੀ ਤੇ ਇਸ ਦੇ ਨੇੜੇ ਕਾਫੀ ਸਮਾਨ ਪਿਆ ਹੋਇਆ ਸੀ, ਇਸ ਕਾਰਨ ਇੱਥੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਹੀਟਰ ਲਗਾਇਆ ਹੈ ਤਾਂ ਬਾਕੀ ਸਮਾਨ ਇਸ ਤੋਂ ਘੱਟੋ-ਘੱਟ 36 ਇੰਚ ਦੀ ਦੂਰੀ 'ਤੇ ਰੱਖਿਆ ਜਾਵੇ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਗ ਨੂੰ ਕਾਬੂ ਕਰਨ ਲਈ 100 ਫਾਇਰ ਫਾਈਟਰ ਪੁੱਜੇ ਹਨ।